ਪਠਾਨਕੋਟ ਜੰਮੂ ਕੌਮੀ ਰਾਹ ਤੇ ਮਾਧੋਪੁਰ ਨੇੜੇ ਵਾਪਰਿਆ ਹਾਦਸਾ ।ਵਾਹਨ ਚਾਲਕ ਨੂੰ ਨੀਂਦ ਦਾ ਚੌਂਕਾ ਆਉਣ ਦੀ ਵਜ੍ਹਾ ਨਾਲ ਪਲਟੀ ਕਾਰ ,ਕਾਰ ਸਵਾਰ 6 ਲੋਕਾਂ ਚੋ 2 ਦੀ ਹੋਈ ਮੌਤ ਚਾਰਾਂ ਦਾ ਸੁਜਾਨਪੁਰ ਦੇ ਨਿੱਜੀ ਹਸਪਤਾਲ ਚ ਚਲ ਰਿਹਾ ਇਲਾਜ
ਸੜਕ ਸੁਰੱਖਿਆ ਨੂੰ ਲੈਕੇ ਸਮੇ ਸਮੇ ਤੇ ਦੇਸ਼ ਦੀ ਟ੍ਰੈਫਿਕ ਪੁਲਿਸ ਵਲੋਂ ਲੋਕਾਂ ਲਈ ਪਖਵਾੜੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਸੜਕ ਹਾਦਸਿਆਂ ਚ ਕਿਸੇ ਵੀ ਮਾਸੂਮ ਸ਼ਖਸ ਦੀ ਜਾਨ ਨਾ ਜਾਵੇ ਪਰ ਇਸ ਦੇ ਬਾਵਜੂਦ ਅੱਜ ਵੀ ਸਮਾਜ ਕੁਝ ਲੋਕ ਅਜਿਹੇ ਨੇ ਜੋ ਸੜਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿਸਦੇ ਚਲਦੇ ਜਿਥੇ ਉਹ ਆਪਣਾ ਨੁਕਸਾਨ ਕਰਵਾਉਂਦੇ ਨੇ ਉਥੇ ਉਸ ਸ਼ਖਸ ਨਾਲ ਵਾਹਨ ਚ ਸਵਾਰ ਬਾਕੀ ਲੋਕਾਂ ਦੀ ਜਿੰਦਗੀ ਵੀ ਖਤਰੇ ਚ ਪਾਉਂਦੇ ਨੇ ਅਤੇ ਅਜਿਹੀ ਹੀ ਇਕ ਘਟਨਾ ਪਠਾਨਕੋਟ ਜੰਮੂ ਕੌਮੀ ਰਾਹ ਤੇ ਪੈਂਦੇ ਮਾਧੋਪੁਰ ਵਿਖੇ ਵੇਖਣ ਨੂੰ ਮਿਲੀ ਜਿਥੇ ਦਿੱਲੀ ਤੋਂ ਆਏ ਰਹੀ ਇਕ ਕਾਰ ਡਰਾਈਵਰ ਨੂੰ ਨੀਂਦ ਦਾ ਚੌਂਕਾਂ ਆਉਣ ਕਾਰਨ ਪਲਟ ਗਈ ਜਿਸ ਸਾਜ ਨਾਲ ਕਾਰ ਸਵਾਰ 6 ਲੋਕਾਂ ਵਿਚੋਂ 2 ਦੀ ਮੌਤ ਹੋ ਗਈ ਜਦ ਕਿ 4 ਦਾ ਇਲਾਜ ਸੁਜਾਨਪੁਰ ਦੇ ਨਿੱਜੀ ਹਸਪਤਾਲ ਚ ਚਲ ਰਿਹਾ ਹੈ। ਇਸ ਸਬੰਧੀ ਜਦ ਹਸਪਤਾਲ ਵਿਖੇ ਇਲਾਜ ਕਾਰਕੁਨ ਲਈ ਆਏ ਪੀੜਿਤਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਦਿੱਲੀ ਤੋਂ ਸ਼੍ਰੀਨਗਰ ਕਿਸੇ ਕੰਮ ਨਾਲ ਜਾ ਰਹੇ ਸਨ ਇਹ ਹਾਦਸਾ ਵਾਪਰਿਆ ਊਨਾ ਦੱਸਿਆ ਕਿ ਜਦ ਇਹ ਹੱਸਦਾ ਵਾਪਰਿਆ ਉਸ ਵੇਲੇ ਉਹ ਕਾਰ ਦੀ ਪਿਛਲੀ ਸੀਟ ਤੇ ਸੋ ਰਹੇ ਸਨ।

