ਮੋਗਾ, ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਪਾਰਟੀ ਦੇ ਗਠਨ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਵੱਖ ਵੱਖ ਨਾਵਾਂ ਦਾ ਮੰਥਨ ਕਰਨ ਲਈ ਮੀਟਿੰਗ ਕੀਤੀ। ਡਾ. ਹਰਜੋਤ ਕਮਲ ਨੇ ਕਿਹਾ ਕਿ ਕੁਝ ਅਜਿਹੇ ਲੋਕ ਵੀ ਹਨ ਜੋ ਪਾਰਟੀ ਸੰਗਠਨ ਲਈ ਵਧੀਆਂ ਕੰਮ ਕਰ ਸਕਦੇ ਹਨ, ਉਹ ਆਪਣੇ ਨਾਮ ਜਿਲ੍ਹਾ ਭਾਜਪਾ ਦਫ਼ਤਰ ਦੁੰਨੇਕੇ ਵਿਖੇ ਦਫ਼ਤਰ ਇੰਚਾਰਜ ਮਨਪ੍ਰੀਤ ਸਿੰਘ ਨੂੰ ਲਿਖਤੀ ਤੌਰ ਜਮ੍ਹਾਂ ਕਰਵਾ ਸਕਦੇ ਹਨ, ਤਾਂ ਕਿ ਜਿਲਾ ਟੀਮ, ਮੋਰਚੇ, ਸੈਲ ਅਤੇ ਸਟੇਟ ਕਮੇਟੀ ਵਿੱਚ ਭੇਜਣ ਵਾਲੇ ਨਾਮ ਜਲਦ ਤੋਂ ਜਲਦ ਭੇਜੇ ਜਾ ਸਕਣ। ਡਾ. ਹਰਜੋਤ ਕਮਲ ਨੇ ਕਿਹਾ ਕਿ 13 ਅਕਤੂਬਰ ਸ਼ਾਮ ਤੱਕ ਆਏ ਹੋਏ ਨਾਵਾਂ ਤੇ ਹੀ ਵਿਚਾਰ ਕੀਤਾ ਜਾਵੇਗਾ। ਡਾ. ਹਰਜੋਤ ਕਮਲ ਨੇ ਕਿਹਾ ਕਿ ਪਾਰਟੀ ਦਾ ਸੰਗਠਨ ਹੀ ਸਭ ਤੋਂ ਵੱਡੀ ਤਾਕਤ ਹੈ ਅਤੇ ਕੋਈ ਵੀ ਸੰਗਠਨ ਪਾਰਟੀ ਨੂੰ ਸਮਰਪਿੱਤ ਵਰਕਰਾਂ ਨਾਲ ਹੀ ਮਜ਼ਬੂਤ ਬਣ ਸਕਦਾ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਹਰੇਕ ਵਰਕਰ ਨੂੰ ਉਸਦਾ ਬਣਦਾ ਮਾਣ ਤਾਣ ਦਿੱਤਾ ਜਾਵੇਗਾ, ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਵਰਕਰ ਨੂੰ ਜਿੰਮੇਦਾਰੀ ਤੋਂ ਵਾਝਾਂ ਨਹੀਂ ਰਹਿਣ ਦੇਣਗੇ। ਡਾ. ਹਰਜੋਤ ਕਮਲ ਕਿਹਾ ਕਿ ਹੁਣ ਲੋਕਾਂ ਨੂੰ ਭਾਜਪਾ ਹੀ ਆਖਰੀ ਉਮੀਦ ਨਜਰ ਆ ਰਹੀ ਹੈ, ਇਹ ਸਮਾਂ ਪੰਜਾਬ ਵਿੱਚ ਭਾਜਪਾ ਦੇ ਵਰਕਰਾਂ ਲਈ ਸੁਨਹਿਰਾ ਸਮਾਂ ਹੈ, ਜਿਥੇ ਆਪਣੀ ਮਤਭੇਦ ਮਿਟਾ ਕੇ ਪਾਰਟੀ ਨੂੰ ਸਮਰਪਿੱਤ ਹੋਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰਿਆਂ ਦਾ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੂੰ ਯਕੀਨੀ ਕਰਨਾ ਹੋਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਸਾਬਕਾ ਜਿਲ੍ਹਾ ਪ੍ਰਧਾਨ ਵਿਜੈ ਸ਼ਰਮਾ, ਦੇਵ ਪ੍ਰਿਯ ਤਿਆਗੀ, ਮਹਾਮੰਤਰੀ ਮੁਖਤਿਆਰ ਸਿੰਘ ਸੰਧੂ ਐਸਪੀ, ਵਰੁਣ ਭੱਲਾ, ਲਖਵੰਤ ਸਿੰਘ ਸਾਫੂਵਾਲਾ, ਰਾਓ ਬਰਿੰਦਰ ਪੱਬੀ, ਸਤਿੰਦਰਪ੍ਰੀਤ ਸਿੰਘ ਚੀਮਾ, ਐਡ. ਤਰੁਣਪ੍ਰੀਤ ਸਿੰਘ, ਮਨਪ੍ਰੀਤ ਸਿੰਘ ਸਾਫੂਵਾਲਾ, ਰਜਿੰਦਰ ਗਾਬਾ, ਨਿਸ਼ਾਨ ਭੱਟੀ ਆਦਿ ਹਾਜ਼ਰ ਸਨ।
ਕੈਪਸ਼ਨ- ਭਾਜਪਾ ਜਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ।

