ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਅੰਦਰ “ਅੰਤਰਰਾਸ਼ਟਰੀ ਬਜੁਰਗ ਦਿਵਸ” 31 ਅਕਤੂਬਰ 2025 ਤੱਕ ਮਨਾਇਆ ਜਾਵੇਗਾ।
ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਗਤੀਵਿਧੀਆਂ ਵੱਡੀ ਉਮਰ ਦੇ ਲੋਕਾਂ ਦੇ ਸਿਹਤ, ਸੁਖ-ਸਮ੍ਰਿੱਧੀ ਅਤੇ ਅਧਿਕਾਰਾਂ ਦੀ ਰੱਖਿਆ ਵੱਲ ਮਹੱਤਵਪੂਰਨ ਕਦਮ ਹਨ। ਬਜੁਰਗਾ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਬਜੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਣ ਸਾਡੇ ਲਈ ਰਾਹ ਦਸੇਰਾ ਹੁੰਦੇ ਹਣ।
ਇਸੇ ਦੌਰਾਨ ਸਿਵਿਲ ਹਸਪਤਾਲ਼ ਮੋਗਾ ਵਿਖੇ ਅੱਜ ਬਜੁਰਗਾ ਨਾਲ ਐੱਸ ਐਮ ਓ ਸਿਵਿਲ ਹਸਪਤਾਲ਼ ਮੋਗਾ ਡਾਕਟਰ ਹਰਿੰਦਰ ਸਿੰਘ ਵਲੋ
ਵਿਸ਼ੇਸ ਤੌਰ ਤੇ ਬਜੁਰਗਾ ਦਾ ਸਤਿਕਾਰ ਕਰਨ ਲਈ ਸਮੂਹ ਸਟਾਫ਼ ਸਿਵਿਲ ਹਸਪਤਾਲ ਨੂੰ ਆਦੇਸ਼ ਜਾਰੀ ਕੀਤੇ ਅਤੇ ਬਜ਼ੁਰਗਾਂ ਨੂੰ ਆਪਣੇ ਦਫਤਰ ਬੁਲਾ ਕੇ ਵਿਸ਼ੇਸ ਸਤਿਕਾਰ ਦਿੱਤਾ।ਇਸੇ ਦੌਰਾਨ ਡਾਕਟਰ ਰੀਤੂ ਜੈਨ ਜਿਲਾ ਪਰਿਵਾਰ ਭਲਾਈ ਅਫ਼ਸਰ ਮੋਗਾ ਨੇ ਇਸ ਦਿਵਸ ਬਾਰੇ ਬੋਲਦਿਆ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਇਨ੍ਹਾਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਬਜ਼ੁਰਗਾਂ ਪ੍ਰਤੀ ਅਪਣਾ ਫਰਜ਼ ਅਤੇ ਸਹਿਜੋਗ ਸਾਂਝਾ ਕਰਨ। ਓਹਨਾ ਕਿਹਾ ਕਿ ਇਸ ਬਾਰੇ ਬਲਾਕ ਪੱਧਰ ਜਾਗਰੂਕ ਕਰਨ ਲਈ ਆਈ ਈ ਸੀ ਗਤੀਵਿਧੀਆਂ ਅਤੇ ਸਿਹਤ ਸੰਸਥਾਵਾਂ ਵਿਚ ਬਜ਼ੁਰਗਾਂ ਦੇ ਲਈ ਅਲੱਗ ਓ ਪੀ ਡੀ ਲਾਉਣ, ਪੀਣ ਵਾਲੇ ਪਾਣੀ ਦੀ ਸੁਵਿਧਾ ਦੇ ਨਾਲ ਬੈਠਣ ਦਾ ਪਰਬੰਧ ਕਰਨ ਬਾਰੇ ਆਦੇਸ਼ ਜਾਰੀ ਕੀਤੇ ਹਨ। ਬਜੁਰਗ ਲੋਕਾ ਨੂੰ ਪਹਿਲ ਦੇ ਅਧਾਰ ਤੇ ਸਿਹਤ ਸਹੂਲਤਾਂ ਦੇਣੀਆਂ ਅਤੇ ਵਿਸ਼ੇਸ਼ ਸਤਕਾਰ ਅਤੇ ਇਲਾਜ ਅਤੇ ਚੈੱਕਅਪ ਦੌਰਾਨ ਪਹਿਲ ਦੇਣੀ ਹੈ। ਇਸ ਮੌਕੇ ਸੂਚਨਾ ਅਤੇ ਸਿੱਖਿਆ ਅਫ਼ਸਰ ਮੋਗਾ ਜਸਜੀਤ ਕੌਰ ਵੀ ਹਾਜ਼ਿਰ ਸਨ।

