ਸਿਵਲ ਵੈਟਰਨਰੀ ਹਸਪਤਾਲ ਵਿਖੇ ਕੈਂਪ ਜਰੀਏ 110 ਅਵਾਰਾ ਕੁੱਤਿਆਂ ਦੀ ਕਰਵਾਈ ਐਂਟੀਰੇਬੀਜ ਵੈਕਸੀਨੇਸ਼ਨ

voice punjabtime
2 Min Read

 

ਅਵਾਰਾ ਕੁੱਤਿਆਂ ਨੂੰ ਹਲਕਾਅ ਦੀ ਬਿਮਾਰੀ ਤੋ ਬਚਾਅ ਲਈ ਟੀਕਾਕਰਨ ਬਹੁਤ ਜਰੂਰੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਸਮੇਂ ਸਮੇਂ ਉਪਰ ਇਸ ਦਿਸ਼ਾ ਵਿੱਚ ਕੰਮ ਕੀਤਾ ਜਾਂਦਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ,ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਸਿਵਲ ਵੈਟਰਨਰੀ ਹਸਪਤਾਲ ਮੋਗਾ ਵਿਖੇ ਲਗਾਏ ਗਏ ਗਏ ਕੈਂਪ ਦੇ ਉਦਘਾਟਨ ਮੌਕੇ ਕੀਤਾ। ਇਸ ਕੈਂਪ ਦਾ ਆਯੋਜਨ ਨਗਰ ਨਿਗਮ ਮੋਗਾ, ਐਨ.ਜੀ.ਓ ਦੀ ਕੇਅਰ ਆਫ ਐਨੀਮਲ ਐਂਡ ਸੋਸਾਇਟੀ, ਅਤੇ ਦਰਵੇਸ਼ ਐਂਨੀਮਲ ਵੈਲਫੇਅਰ ਸੋਸਾਇਟੀ ਲੰਡੇਕੇ ਮੋਗਾ ਦੀ ਸਹਾਇਤਾ ਨਾਲ ਕੀਤਾ ਗਿਆ। ਕੈਂਪ ਵਿੱਚ 110 ਕੁੱਤਿਆ ਨੂੰ ਐਂਟੀਰੇਬਿਜ਼ ਹਲਕਾਅ ਤੋਂ ਬਚਾਅ ਦੀ ਵੈਕਸੀਨ ਲਗਾਈ ਗਈ।
ਡਾ:ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਮਨੁੱਖਾਂ ਨੂੰ ਹੋਣ ਵਾਲੀਆ 70 ਫੀਸਦੀ ਬਿਮਾਰੀਆਂ ਪਸ਼ੂਆਂ ਤੋ ਆਉਂਦੀਆਂ ਹਨ, ਜਿਹਨਾਂ ਵਿੱਚੋਂ ਹਲਕਾਅ ਇੱਕ ਪ੍ਰੱਮੁਖ ਬਿਮਾਰੀ ਹੈ ਜੋ ਕਿ ਹਲਕੇ ਹੋਏ ਕੁੱਤੇ ਦੇ ਕੱਟਣ ਨਾਲ ਹੁੰਦੀ ਹੈ। ਜੇਕਰ ਕਿਸੇ ਵਿਕਅਤੀ ਨੂੰ ਕੁੱਤਾ ਕਟਦਾ ਹੈ ਤਾਂ ਉਸਨੂੰ ਪੋਸਟ ਬਾਈਟ ਵੈਕਸੀਨੇਸ਼ਨ ਦੇ 5 ਟੀਕੇ ਜਰੂਰ ਲਗਾਵਾਉਣੇ ਚਾਹੀਦੇ ਹਨ। ਹਲਕਾਅ ਤੋ ਬਚਾਅ ਲਈ ਅਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਨਾਲ ਇਸ ਬਿਮਾਰੀ ਤੋਂ ਕਾਬੂ ਪਾਇਆ ਜਾ ਸਕਦਾ ਹੈ।
ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਦਾ ਐਨੀਮਲ ਬਰਥ ਕੰਟਰੋਲ ਸੈਂਟਰ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਵਿੱਚ ਹੁਣ ਤੱਕ 1700 ਅਵਾਰਾ ਕੁੱਤਿਆ ਦੀ ਨਸਬੰਦੀ ਹੋ ਚੁੱਕੀ ਹੈ, ਜਿਸ ਨਾਲ ਭੱਵਿਖ ਵਿੱਚ ਅਵਾਰਾ ਕੁੱਤਿਆ ਦੀ ਗਿਣਤੀ ਵਿੱਚ ਕਮੀ ਆਵੇਗੀ।
ਇਸ ਵਿੱਚ ਕੈਂਪ ਵਿੱਚ ਡਾ. ਹਰਜਿੰਦਰ ਸਿੰਘ ਐਸ.ਵੀ.ਓ ਮੋਗਾ, ਡਾ. ਰੁਪਿੰਦਰ ਸਿੰਘ ਵੀ.ਓ ਮੋਗਾ, ਡਾ. ਸ਼ਿਵਦੀਪ ਵਧਾਵਨ ਵੀ.ਓ ਡਾਲਾ ਅਤੇ ਡਾ. ਹਰਜਾਪ ਸਿੰਘ ਏ.ਬੀ.ਸੀ ਐਕਸਪਰਟ ਨਗਰ ਨਿਗਮ ਮੋਗਾ ਦੀ ਟੀਮ ਨੇ ਵੈਕਸੀਨੇਸ਼ਨ ਦੀ ਸੇਵਾ ਨਿਭਾਈ। ਇਸ ਸਮੇਂ ਵੈਟਰਨਰੀ ਇੰਸਪੈਕਟਰ ਪੂਜਾ ਰਾਣੀ, ਭਿੰਦਰ ਸਿੰਘ, ਨਵਨੀਤ ਸਿੰਘ, ਸਮਾਜ ਸੇਵੀ ਐਸ.ਕੇ ਬਾਂਸਲ, ਵੀਨਾ ਚਿਸਤੀ ਅਤੇ ਮਾਲਤੀ ਪਹੁੰਚੇ।

Share This Article
Leave a comment

Leave a Reply

Your email address will not be published. Required fields are marked *