ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਤੇ ਸਾਗਰ ਸੇਤੀਆ ਡਿਪਟੀ ਕਮਿਸ਼ਨਰ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੇਂ ਸਮੇਂ ਤੇ ਲੋਕਾਂ ਨੂੰ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਹੀ ਸਿਵਿਲ ਸਰਜਾ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ਜਾਗਰੂਕ ਕਰਦੇ ਹੋਏ ਕਿਹਾ ਕਿ
ਸਰਦੀ ਦੇ ਮੌਸਮ ਵਿੱਚ ਜਿੱਥੇ ਠੰਡੀ ਹਵਾ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ, ਉਥੇ ਇਹ ਅੱਖਾਂ ਉੱਤੇ ਵੀ ਅਸਰ ਪਾਉਂਦੀ ਹੈ। ਠੰਡੀ ਹਵਾਵਾਂ ਅਤੇ ਧੂੜ-ਮਿਟੀ ਕਾਰਨ ਅੱਖਾਂ ਵਿਚ ਸੁੱਕਾਪਣ, ਲਾਲੀ, ਖੁਜਲੀ ਅਤੇ ਪਾਣੀ ਆਉਣ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਓਹਨਾ ਕਿਹਾ ਕਿ ਬਦਲਦੇ ਮੌਸਮ ਦੌਰਾਨ ਅੱਖਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ। ਇਸ ਬਾਰੇ ਹੋਰ ਤਕਨੀਕੀ ਜਾਣਕਾਰੀ ਦਿੰਦੇ ਹੋਏ
ਡਾਕਟਰ ਰੂਪਾਲੀ ਸੇਠੀ
ਅੱਖਾਂ ਦੇ ਰੋਗਾਂ ਮਾਹਿਰ ਸਿਵਿਲ ਹਸਪਤਾਲ ਮੋਗਾ ਨੇ ਕਿਹਾ ਕਿ ਮੋਗਾ ਅੱਖਾਂ ਦੇ ਵਿਭਾਗ ਸਿਵਿਲ ਹਸਪਤਾਲ ਵਿਚ ਅੱਖਾਂ ਦਾ ਇਲਾਜ ਬਿਲਕੁਲ ਮੁਫਤ ਅਤੇ ਵਧੀਆ ਕੀਤਾ ਜਾਂਦਾ ਹੈ ਓਹਨਾ ਜਾਗਰੂਕ ਕਰਦੇ ਹੋਏਂ ਕਿਹਾ ਕਿ ਹੇਠਾਂ ਦਿੱਤੀਆਂ ਸਾਵਧਾਨੀਆਂ ਨਾਲ ਆਪਣੀਆਂ ਅੱਖਾਂ ਦੀ ਸੰਭਾਲ ਜ਼ਰੂਰ ਕਰੋ।
ਅੱਖਾਂ ਨੂੰ ਸੁੱਕਾਪਣ ਤੋਂ ਬਚਾਓ ਠੰਡੀ ਹਵਾ ਅਤੇ ਹੀਟਰ ਦੀ ਗਰਮੀ ਕਾਰਨ ਅੱਖਾਂ ਸੁੱਕਦੀਆਂ ਹਨ।
ਧੂੜ ਅਤੇ ਹਵਾ ਤੋਂ ਬਚਾਓ: ਬਾਹਰ ਨਿਕਲਦਿਆਂ ਸਨਗਲਾਸਜ਼ ਜਾਂ ਅੱਖਾਂ ਦੀ ਰੱਖਿਆ ਲਈ ਸਧਾਰਨ ਐਨਕਾ ਦੀ ਵਰਤੋਂ ਕੀਤੀ ਜਾ। ਸਕਦੀ ਹੈ।
ਅੱਖਾਂ ਨੂੰ ਗੰਦੇ ਹੱਥਾਂ ਨਾਲ ਨਾ ਰਗੜੋ ,ਜੇ ਅੱਖਾਂ ਵਿਚ ਖੁਜਲੀ ਜਾਂ ਜਲਣ ਹੋਵੇ ਤਾਂ ਡਾਕਟਰ ਨਾਲ ਸਲਾਹ ਕਰੋ।
.ਓਹਨਾ ਕਿਹਾ ਕਿ ਮੋਬਾਈਲ ਦੀ ਵਰਤੋਂ ਘਟ ਕਰੋ ਅਤੇ
ਸਕਰੀਨ ਟਾਈਮ ਘਟਾਓ ਲੰਬੇ ਸਮੇਂ ਤੱਕ ਮੋਬਾਈਲ ਜਾਂ ਕੰਪਿਊਟਰ ਦੇਖਣ ਨਾਲ ਅੱਖਾਂ ਵਾਸਤੇ ਨੁਕਸਾਨਦੇਹ ਹੈ। ਹਰ 20 ਮਿੰਟ ਬਾਅਦ 20 ਸਕਿੰਟ ਲਈ 20 ਫੁੱਟ ਦੀ ਦੂਰ ਵੱਲ ਦੇਖੋ। ਪੋਸ਼ਟਿਕ ਭੋਜਨ ਅੱਖਾਂ ਦੀ ਸਿਹਤ ਲਈ ਗਾਜਰ, ਪਾਲਕ, ਸਾਗ, ਮੂਲੀ ਦੇ ਪੱਤੇ ਵਿਟਾਮਿਨ ਏ ਵਾਲੇ ਖਾਣੇ ਖਾਓ।
ਸਮੱਸਿਆ ਹੋਣ ‘ਤੇ ਡਾਕਟਰ ਨਾਲ ਸਲਾਹ ਕਰੋ: ਅੱਖਾਂ ਵਿਚ ਲਾਲੀ, ਦਰਦ ਜਾਂ ਧੁੰਦਲਾ ਦਿੱਖਣ ‘ਤੇ ਖੁਦ ਇਲਾਜ ਨਾ ਕਰੋ, ਤੁਰੰਤ ਨੇੜਲੇ ਅੱਖਾਂ ਦੇ ਵਿਭਾਗ ਨਾਲ ਸੰਪਰਕ ਕਰੋ
ਅੱਖਾਂ ਸਭ ਤੋਂ ਕੀਮਤੀ ਦਾਤ ਹਨ। ਠੰਡੀ ਦੇ ਮੌਸਮ ਵਿਚ ਉਨ੍ਹਾਂ ਦੀ ਵਿਸ਼ੇਸ਼ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ। ਸਿਵਿਲ ਹਸਪਤਾਲ ਮੋਗਾ ਵਿੱਚ ਅੱਖਾਂ ਦੀ ਜਾਂਚ ਅਤੇ ਇਲਾਜ ਦੀ ਸੁਵਿਧਾ ਉਪਲਬਧ। ਇਸ ਮੌਕੇ ਐਪਥਾਲਿਮਿਕ ਅਫਸਰ ਸ਼ੁਭਮ ਪਲਤਾ , ਪੰਕਜ ਦੂਬੇ, ਅਤੇ ਮਾਸ ਮੀਡੀਆ ਵਿੰਗ ਤੋਂ ਅੰਮ੍ਰਿਤ ਸ਼ਰਮਾ ਵੀ ਹਾਜ਼ਰ ਸਨ।

