ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਅਤੇ ਡਾਕਟਰ ਰੀਤੂ ਜੈਨ ਜਿਲਾ ਪਰਿਵਾਰ ਭਲਾਈ ਅਫ਼ਸਰ ਮੋਗਾ ਦੀ ਯੋਗ ਅਗਵਾਈ ਹੇਠ ਅੱਜ ਡੀ ਬੀ ਟੀ ਅਤੇ ਐਂਟੀ ਸ਼ਾਕ ਗਾਰਮੈਂਟਸ ਦੇ ਮਾਧਿਅਮ ਨਾਲ ਜਣੇਪਾ ਮਗਰੋਂ ਹੋਣ ਵਾਲੇ ਜਿਆਦਾ ਮਾਤਰਾ ਵਿਚ ਖੂਨ ਵਗਣ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ ਇੱਕ ਮਹੱਤਵਪੂਰਨ ਵਰਕਸ਼ਾਪ ਦਾ ਆਯੋਜਿਤ ਕੀਤਾ ਗਿਆ।
ਇਹ ਵਰਕਸ਼ਾਪ ਡਾ. ਲੱਜਾ ਗੋਇਲ, ਹੈੱਡ ਆਫ ਡਿਪਾਰਟਮੈਂਟ, ਏਮਜ਼ ਬਠਿੰਡਾ ਵਲੋ ਕਰਵਾਈ ਗਈ। ਡਾ. ਗੋਇਲ ਨੇ ਸਿਹਤ ਸਟਾਫ ਨੂੰ ਪੀ ਪੀ ਐਚ ਦੇ ਤੁਰੰਤ ਅਤੇ ਸਹੀ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਐਂਟੀ ਸ਼ਾਕ ਗਾਰਮੈਂਟਸ ਦੀ ਵਰਤੋਂ ਨੂੰ ਮਾਤਾ ਮੌਤ ਦਰ ਘਟਾਉਣ ਵਿੱਚ ਇੱਕ ਪ੍ਰਭਾਵਸ਼ਾਲੀ ਕਦਮ ਦੱਸਿਆ। ਇਸ ਮੌਕੇ ਔਰਤ ਰੋਗਾ ਦੇ ਮਾਹਿਰ ਡਾਕਟਰ ਅਲੀਸ਼ਾ ਸਿਵਿਲ ਹਸਪਤਾਲ ਮੋਗਾ ਨੇ ਦਸਿਆ ਕਿ ਵਰਕਸ਼ਾਪ ਦੌਰਾਨ ਹਾਜ਼ਰ ਨਰਸਿੰਗ ਸਟਾਫ਼ ਅਤੇ ਪੈਰਾ-ਮੈਡੀਕਲ ਸਟਾਫ ਨੂੰ ਪੀ ਪੀ ਐਚ ਦੀ ਐਮਰਜੈਂਸੀ ਸਥਿਤੀ ਵਿੱਚ ਡੀ ਬੀ ਟੀ ਪ੍ਰਕਿਰਿਆ ਦੀ ਸਹੀ ਵਰਤੋਂ, ਲੱਛਣਾਂ ਦੀ ਪਛਾਣ ਅਤੇ ਐਂਟੀ ਸ਼ਾਕ ਗਾਰਮੈਂਟਸ ਦੀ ਮਦਦ ਨਾਲ ਮਰੀਜ਼ ਦੀ ਜ਼ਿੰਦਗੀ ਬਚਾਉਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ।
ਇਸ ਮੌਕੇ ਡਾਕਟਰ ਰੀਤੂ ਜੈਨ ਜਿਲਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ
ਇਸ ਤਰ੍ਹਾਂ ਦੇ ਵਰਕਸ਼ਾਪ ਮਾਂਵਾਂ ਦੀ ਸੁਰੱਖਿਆ ਅਤੇ ਸੁਰੱਖਿਅਤ ਜਣਮ ਪ੍ਰਕਿਰਿਆ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

