ਕਾਂਗਰਸ ਪਾਰਟੀ ਨੂੰ ਛੱਡ ਸਾਬਕਾ ਸਰਪੰਚ ਸਾਥੀਆਂ ਸਮੇਤ ਭਾਜਪਾ ਚ ਸ਼ਾਮਿਲ 

voice punjabtime
2 Min Read

 

 

ਪਿੰਡ ਲੰਗਿਆਣਾ ਪੁਰਾਣਾ ਦੇ ਸਾਬਕਾ ਸਰਪੰਚ ਸਤਵੰਤ ਸਿੰਘ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਡਾਕਟਰ ਹਰਜੋਤ ਕਮਲ ਦੀ ਅਗਵਾਈ ਹੇਠ ਬਾਘਾ ਪੁਰਾਣਾ ਦੇ ਕਨਵੀਨਰ ਸੁਖਨੰਦਨ ਗਰਗ ਦੀ ਪ੍ਰੇਰਨਾ ਨਾਲ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਤੇ ਸਾਬਕਾ ਸਰਪੰਚ ਸਤਵੰਤ ਸਿੰਘ ਦੇ ਨਾਲ ਦਾਰਾ ਸਿੰਘ, ਗੁਰਜੀਵਨ ਸਿੰਘ, ਨੀਰਜ ਸਿੰਘ, ਲੱਕੀ ਕੁਮਾਰ, ਜਸ਼ਨਪ੍ਰੀਤ ਸਿੰਘ ਅਤੇ ਪਾਲ ਸਿੰਘ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ। ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਡਾਕਟਰ ਹਰਜੋਤ ਕਮਲ ਨੇ ਸਤਵੰਤ ਸਿੰਘ ਅਤੇ ਉਨਾਂ ਦੇ ਸਾਥੀਆਂ ਦਾ ਭਾਰਤੀ ਜਨਤਾ ਪਾਰਟੀ ਦੇ ਸਿਰੋਪੇ ਪਾਕੇ ਪਾਰਟੀ ਦੇ ਵਿੱਚ ਸਵਾਗਤ ਕੀਤਾ ਇਸ ਮੌਕੇ ਤੇ ਬਾਘਾਪੁਰਾਣਾ ਦੇ ਮੰਡਲ ਪ੍ਰਧਾਨ ਬਾਘਾਪੁਰਾਣਾ ਦੀਪਕ ਤਲਵਾੜ, ਕਿਸਾਨ ਮੋਰਚਾ ਦੇ ਜਿਲਾ ਪ੍ਰਧਾਨ ਸਰਪੰਚ ਲਖਵੰਤ ਸਿੰਘ, ਸੋਨੀ ਮੰਗਲਾ, ਧਰਮਵੀਰ ਭਾਰਤੀ ਅਤੇ ਹੋਰ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਹਾਜ਼ਰ ਰਹੇ। ਇਸ ਮੌਕੇ ਤੇ ਜ਼ਿਲਾ ਪ੍ਰਧਾਨ ਡਾਕਟਰ ਹਰਜੋਤ ਕਮਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਅਤੇ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ । ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਹਰ ਵਰਗ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਕਿਸਾਨਾਂ, ਮਜਦੂਰਾ, ਮਹਿਲਾਵਾਂ ਅਤੇ ਗ਼ਰੀਬਾਂ ਲਈ ਬਹੁਤ ਸਾਰੀਆਂ ਯੋਜਨਾਵਾਂ ਅਤੇ ਸਕੀਮਾਂ ਲੈਕੇ ਆਏ ਹਨ। ਜਿੰਨਾ ਦਾ ਸਿੱਧੇ ਰੂਪ ਵਿੱਚ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਨਰਿੰਦਰ ਮੋਦੀ ਨੇ ਦੇਸ਼ ਦੇ ਹਿੱਤ ਅਤੇ ਲੋਕਾਂ ਦੇ ਹਿੱਤ ਚ ਬਹੁਤ ਸਾਰੀਆਂ ਨੀਤੀਆਂ ਚਲਾਈਆਂ ਹਨ। ਪਿੰਡਾ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਹਨ ਅਤੇ ਪਿੰਡਾਂ ਚ ਭਾਜਪਾ ਦੇ ਹੱਕ ਚ ਭਾਰੀ ਰੁਝਾਨ ਵੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋ ਵਿਸ਼ਾਲ ਬਦਲਾਅ ਰੈਲੀ ਮੋਗਾ ਦੇ ਕਿੱਲੀ ਚਾਹਲ ਵਿਖੇ 14 ਮਾਰਚ ਨੂੰ ਹੋਣ ਜਾ ਰਹੀ ਹੈ। ਜਿਸ ਲਈ ਭਾਜਪਾ ਦੇ ਵਰਕਰਾਂ ਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਰੈਲੀ ਵਿਚ ਲੱਖਾਂ ਦੀ ਗਿਣਤੀ ਚ ਲੋਕ ਪਹੁੰਚ ਰਹੇ ਹਨ।

Share This Article
Leave a comment

Leave a Reply

Your email address will not be published. Required fields are marked *