ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਐਸ.ਸੀ. ਵਿਦਿਆਰਥੀ ਐਨ.ਐਸ.ਪੀ. ਪੋਰਟਲ ’ਤੇ ਕਰਨ ਅਪਲਾਈ-ਡਿਪਟੀ ਕਮਿਸ਼ਨਰ

voice punjabtime
2 Min Read

 

ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਸੂਬੇ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਉੱਚ ਵਿੱਦਿਆ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ, ਇਸ ਸਬੰਧੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਟੂਡੈਂਟਸ ਸਕੀਮ ਸਾਲ 2026-27 ਤੋਂ ਨੈਸ਼ਨਲ ਸਕਾਲਰਸ਼ਿਪ ਪੋਰਟਲ (ਐਨ.ਐਸ.ਪੀ.) ਪੋਰਟਲ ਰਾਹੀਂ ਲਾਗੂ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਸਾਲ 2026-27 ਦੇ ਵਿਦਿਆਰਥੀਆਂ ਵੱਲੋਂ ਅਪਲਾਈ ਕਰਨ ਲਈ ਐਨ.ਐਸ.ਪੀ. ਪੋਰਟਲ 01 ਜੁਲਾਈ 2026 ਤੋਂ ਖੋਲ੍ਹਿਆ ਗਿਆ ਹੈ ਅਤੇ ਜਿਸ ਸਬੰਧੀ ਵਿਦਿਆਰਥੀਆਂ, ਸੰਸਥਾਵਾਂ ਅਤੇ ਡੀ.ਐਨ.ਓ. ਤੋਂ ਵੈਰੀਫਾਈ ਕਰਨ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਸ਼ਡਿਊਲ ਅਨੁਸਾਰ ਪੋਰਟਲ ਉੱਪਰ ਸਕੀਮ ਖੁੱਲ੍ਹਣ ਦੀ ਮਿਤੀ 01 ਜੁਲਾਈ 2026, ਵਿਦਿਆਰਥੀਆਂ ਦੇ ਅਪਲਾਈ ਕਰਨ ਦੀ ਆਖਰੀ ਮਿਤੀ 15 ਨਵੰਬਰ, 2026, ਨੁਕਸਦਾਰ ਬੇਨਤੀਆਂ ਦੀ ਸੁਧਾਈ 30 ਨਵੰਬਰ, 2026, ਸੰਸਥਾ ਪੱਧਰ ’ਤੇ ਪੜਤਾਲ ਦੀ ਆਖਰੀ ਮਿਤੀ 30 ਨਵੰਬਰ, 2026 ਅਤੇ ਡੀ.ਐਨ.ਓ., ਐਸ.ਐਨ.ਓ., ਐਮ.ਐਨ.ਓ. ਪੱਧਰ ’ਤੇ ਅੰਤਿਮ ਪੜਤਾਲ 15 ਦਸੰਬਰ, 2026 ਹੈ।

 

ਉਕਤ ਤੋਂ ਇਲਾਵਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਟੂਡੈਂਟਸ ਸਕੀਮ ਤਹਿਤ ਭਾਰਤ ਸਰਕਾਰ ਵੱਲੋਂ ਆਪਣੇ ਪੱਤਰ ਰਾਹੀਂ ਇਸ ਸਕੀਮ ਨੂੰ ਮਿਤੀ 30 ਸਤੰਬਰ 2026 ਤੱਕ ਜਾਂ ਇਸ ਸਕੀਮ ਦੀਆਂ ਸੋਧਾਂ ਪ੍ਰਵਾਨ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਤੱਕ ਪਹਿਲਾਂ ਜਾਰੀ ਹਦਾਇਤਾਂ ਅਨੁਸਾਰ ਜਾਰੀ ਰੱਖਣ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਜਾਰੀ ਪੱਤਰ ਰਾਹੀਂ ਸਕਾਲਰਸ਼ਿਪ ਸਕੀਮਾਂ ਵਿੱਚ ਡੀ-ਡੁਪਲੀਕੇਸ਼ਨ ਸਬੰਧੀ ਵੱਖ-ਵੱਖ ਸਕੀਮਾਂ ਦਾ ਵਰਗੀਕਰਨ ਸਬੰਧੀ ਅਤੇ ਸਕਾਲਰਸ਼ਿਪ ਸਕੀਮਾਂ ਵਿੱਚ ਸੈਂਟਰਲ ਸੈਕਟਰ ਅਤੇ ਸੈਂਟਰਲੀ ਸਪਾਂਸਰਡ ਸਕੀਮਾਂ ਵਿੱਚ ਡੋਮੋਸਾਈਲ ਸਰਟੀਫਿਕੇਟ ਵਿੱਚ ਛੋਟ ਦੇਣ ਸਬੰਧੀ ਵੀ ਪੱਤਰ ਜਾਰੀ ਕੀਤਾ ਗਿਆ ਹੈ।

 

ਡਿਪਟੀ ਕਮਿਸ਼ਨਰ ਨੇ ਸਮੂਹ ਸੰਸਥਾਵਾਂ ਦੇ ਯੋਗ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਖਰੀ ਮਿਤੀ ਤੋਂ ਪਹਿਲਾਂ-ਪਹਿਲਾਂ ਅਪਲਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਕੇ ਸੁਨਹਿਰੀ ਭਵਿੱਖ ਦੀ ਸਿਰਜਣਾ ਕਰ ਸਕਣ।

Share This Article
Leave a comment

Leave a Reply

Your email address will not be published. Required fields are marked *