ਪਬਲਿਕ ਗਊਸ਼ਾਲਾ ਦਾਣਾ ਮੰਡੀ ਗੇਟ ਕਮੇਟੀ ਦੀ ਮੀਟਿੰਗ 

voice punjabtime
2 Min Read

ਪਬਲਿਕ ਗਊਸ਼ਾਲਾ, ਦਾਣਾ ਮੰਡੀ ਗੇਟ ਮੋਗਾ ਦੀ ਮੀਟਿੰਗ ਮੁੱਖ ਸੇਵਾਦਾਰ ਪ੍ਰਬੰਧਕ ਇੰਦਰ ਸੂਦ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਉਹਨਾਂ ਅਜੰਡੇ ਅਨੁਸਾਰ  ਗਊਸ਼ਾਲਾ ਦੀ ਡਿਵੈਲਪਮੈਂਟ ਸਬੰਧੀ ਜਿਵੇਂ ਲੇਬਰ ਦੀ ਘਾਟ, ਡਰਾਈਵਰ, ਗਵਾਲੇ ਅਤੇ ਸਫਾਈ ਕਰਮਚਾਰੀ  ਦੀ !!ਘਾਟ  ਨੂੰ ਪੂਰਾ ਕਰਨ ਸਬੰਧੀ ਹਰੇਕ ਮੈਂਬਰ ਨੂੰ ਵਡਮੁੱਲੇ ਸੁਝਾਅ ਦੇਣ ਲਈ ਕਿਹਾ।ਜਿਸ ਤੇ  ਪ੍ਰਦੀਪ ਗਰਗ ਨੇ  ਗਊਵੰਸ਼ ਦੇ ਪ੍ਰਜਨਣ ਅਤੇ ਦੁੱਧ ਦੇ ਵਾਧੇ ਸਬੰਧੀ ਵਿਸਥਾਰ ਪੂਰਵਕ ਦੱਸਿਆ ਤਾਂ ਜੋ ਗ੍ਰਾਹਕਾਂ ਨੂੰ ਮੰਗ ਅਤੇ ਲੋੜ ਅਨੁਸਾਰ ਨਿਯਤ ਸਮੇਂ ਤੇ  ਹੋਰ ਵਧੇਰੇ ਦੁੱਧ ਦੀ ਸਹੂਲਤ ਮਿਲ ਸਕੇ।ਮੈੰਬਰ ਐਸ. ਐਮ.ਸ਼ਰਮਾਂ ਨੇ ਹੋਰ ਵਧੇਰੇ ਸਾਫ- ਸਫਾਈ, ਮੱਖੀ, ਮੱਛਰ ਅਤੇ ਗੋਬਰ ਤੋੰ ਰਹਿਤ ਗਊਸ਼ਾਲਾ ਨੂੰ ਹੋਰ ਵਧੇਰੇ ਆਧੁਨਿਕ ਤਕਨੀਕ ਦੇ ਆਧਾਰ ਤੇ ਬਨਾਉਣ ਲਈ ਮਸ਼ਵਰਾ ਦਿਤਾ।ਪਿਛਲੀ ਮੀਟਿੰਗ ਅਨੁਸਾਰ  ਮਿਉਸੀਪਲ ਕਾਰਪੋਰੇਸ਼ਨ ਵਲੋਂ ਰਜਿ: ਗਊਸ਼ਾਲਾ ਨੂੰ ਬਣਦਾ “ਗਊ ਸੈਸ” ਜਲਦ ਜਾਰੀ ਕਰਨ ਦੀ ਦੋਬਾਰਾ ਮੰਗ ਕੀਤੀ ਗਈ।

ਉਪਰੰਤ ਸਾਰੇ ਮੈਂਬਰਾਨ ਦੀ ਸਲਾਹ ਨਾਲ ਗਊਸ਼ਾਲਾ ਦੇ ਪ੍ਰਾਂਗਣ ਵਿਖੇ ਹਰ ਸੰਗਰਾਂਦ ਨੂੰ ਸਵੇਰੇ ਹਵਨ ਕਰਵਾਉਣ ਲਈ ਅਤੇ ਦੂਸਰਾ ਮਤਾ ਮਰਗ ਦੇ ਭੋਗ ਤੇ ਗਊਸ਼ਾਲਾ ਕਮੇਟੀ ਵਲੋਂ ਭੇਜਿਆ ਹੋਇਆ ਨੁਮਾਇੰਦਾ ਦੁਖ ਦੀ ਘੜੀ ਵਿੱਚ ਸ਼ਾਮਲ ਹੋਵੇਗਾ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਪ੍ਰਥਾ ਚਲਦੀ ਸੀ ਅਤੇ ਇਸ ਮਤੇ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਹਵਨ ਨਾਲ ਦੂਸ਼ਿਤ ਵਾਤਾਵਰਣ ਵੀ ਸ਼ੁੱਧ ਹੋਵੇਗਾ ਅਤੇ ਮੱਖੀ ਮੱਛਰ ਵੀ ਘਟੇਗਾ।

ਅੰਤ ਵਿੱਚ ਪ੍ਰਧਾਨ ਵਲੋਂ ਹਰ ਰੋਜ ਆਉਣ ਵਾਲੇ ਲੋਕਾਂ ਦੀਆਂ ਵਧੇਰੇ ਫੁੱਟਕਲ ਸਮਸਿਆਵਾਂ ਨੂੰ ਦੂਰ ਕਰਨ ਅਤੇ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਦਫਤਰ ਦੀ ਸ਼ਿਫਟਿੰਗ ਸਬੰਧੀ ਵੀ ਵਿਚਾਰ  ਵਟਾਂਦਰਾ ਕੀਤਾ ਗਿਆ ਤਾਂ ਜੋ ਉਕਤ ਗਊਸ਼ਾਲਾ ਹੋਰ ਵਧੇਰੇ ਆਦਰਸ਼ ਲਗੇ। ਦਮਨ ਸੂਦ ਵਲੋਂ ਮੀਟਿੰਗ ਵਿੱਚ ਹਾਜਰ ਹੋਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

ਮੀਟਿੰਗ ਵਿੱਚ ਵਿਭੂ ਗਰਗ,ਬਲਵਿੰਦਰ ਸਿੰਘ ਅਤੇ ਵਿਜੇ ਸ਼ਰਮਾਂ ਤੋਂ ਇਲਾਵਾ ਪ੍ਰੇਮ ਕੁਮਾਰ ਤੇ ਅਵਤਾਰ ਸਿੰਘ ਵੀ ਹਾਜਰ ਹੋਏ।

 

 

 

Share This Article
Leave a comment

Leave a Reply

Your email address will not be published. Required fields are marked *