ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਸਫਲਤਾਪੂਰਵਕ ਸੰਪੰਨ

voice punjabtime
3 Min Read

ਭਾਰਤ ਸਰਕਾਰ ਦੀ ਮਿਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੀ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਰਾਹੀਂ ਗ੍ਰੀਨ ਸਕੂਲ ਪ੍ਰੋਗਰਾਮ ਦੀ ਇੱਕ ਰੋਜ਼ਾ ਜ਼ਿਲ੍ਾ ਪਧਰੀ ਵਰਕਸ਼ਾਪ ਦਾ ਆਯੋਜਨ ਜ਼ਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਮੋਗਾ ਸ੍ਰੀ ਅਸ਼ੀਸ਼ ਕੁਮਾਰ ਸ਼ਰਮਾ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੋਗਾ ਗੁਰਦਿਆਲ ਸਿੰਘ ਮਠਾੜੂ ,ਜ਼ਿਲ੍ਾ ਕੋਆਰਡੀਨੇਟਰ ਈਈਪੀ ਡਾ ਦੀਪਕ ਸ਼ਰਮਾ ਸਟੇਟ ਵਾਰਡੀ ਦੀ ਯੋਗ ਅਗਵਾਈ ਹੇਠ ਆਈਐਸਐਫ ਕਾਲਜ ਆਫ ਫਾਰਮੇਸੀ ਘਲਕਲਾਂ ਵਿਖੇ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ ਜਿਸ ਦੌਰਾਨ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਦੇ ਸਰਕਾਰੀ, ਪ੍ਰਾਈਵੇਟ ਅਤੇ ਏਡਡ ਸਕੂਲਾਂ ਦੇ ਈਕੋ ਕਲੱਬ ਇੰਚਾਰਜਾਂ ਵੱਲੋਂ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਵਿੱਚ ਭਾਗ ਲਿਆ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਕੂਲਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ, ਟਿਕਾਊ ਜੀਵਨ ਸ਼ੈਲੀ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵਿਦਿਆਰਥੀਆਂ ਦੀ ਵਾਤਾਵਰਨ ਸੁਰੱਖਿਆ ਵਿੱਚ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਮੋਗਾ ਜ਼ਿਲ੍ਹੇ ਦੀ ਈਈਪੀ ਟੀਮ ਵੱਲੋਂ ਆਈਐਸਐਫ ਕਾਲਜ ਆਫ ਫਾਰਮੇਸੀ ਮੋਗਾ ਦੇ ਡਾਇਰੈਕਟਰ ਡਾ ਜੇ.ਡੀ .ਗੁਪਤਾ ਅਤੇ ਪ੍ਰਿੰਸੀਪਲ ਰਾਜਕੁਮਾਰ ਨਰੰਗ ਨੂੰ ਪੌਦਾ ਭੇਂਟ ਕਰਦੇ ਹੋਏ ਕੀਤੀ ਗਈ। ਵਰਕਸ਼ਾਪ ਵਿੱਚ ਉਚੇਚੇ ਤੌਰ ਤੇ ਪੁੱਜੇ ਡਿਪਟੀ ਡੀ.ਈ.ਓ. (ਸ) ਸ. ਗੁਰਦਿਆਲ ਸਿੰਘ ਮਠਾੜੂ ਨੇ ਸ਼ਿਰਕਤ ਕਰਦਿਆਂ ਸਕੂਲਾਂ ਵਿੱਚ ਗ੍ਰੀਨ ਸਕੂਲ ਸੰਕਲਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਕੇ ਨੈਸ਼ਨਲ ਪੱਧਰ ਤੇ ਹੁੰਦੇ ਆਡਿਟ ਵਿੱਚ ਭਾਗ ਲੈਣ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਨਾਲ ਨਾਲ ਏਕ ਪੇੜ ਮਾ ਕੇ ਨਾਮ5 ਮੁਹਿੰਮ 3.0 ਨੂੰ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਅਮਨਦੀਪ ਕੌਰ, ਹੈੱਡਮਿਸਟ੍ਰੈਸ ਸ.ਹ.ਸ. ਦਸ਼ਮੇਸ਼ ਨਗਰ ਅਤੇ ਰਮਨਦੀਪ ਕੌਰ, ਹੈੱਡਮਿਸਟ੍ਰੈਸ ਸ.ਹ.ਸ. ਦਾਰਾਪੁਰ ਨੇ ਰਿਸੋਰਸ ਪਰਸਨ ਵਜੋਂ ਗ੍ਰੀਨ ਸਕੂਲ ਪ੍ਰੋਗਰਾਮ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਅਤੇ ਗਤੀਵਿਧੀਆਂ ਸਾਂਝੀਆਂ ਕੀਤੀਆਂ। ਸਟੇਟ ਅਵਾਰਡੀ ਡਾ. ਦੀਪਕ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਈ.ਈ.ਪੀ. ਨੇ ਵੀ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਕੂਲਾਂ ਵਿੱਚ ਵਾਤਾਵਰਨ-ਅਧਾਰਿਤ ਗਤੀਵਿਧੀਆਂ ਨੂੰ ਨਿਰੰਤਰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਅਤੇ ਸਕੂਲਾਂ ਵਿੱਚ ਗ੍ਰੀਨ ਪ੍ਰੈਕਟਿਸਜ਼ ਨੂੰ ਸਮਾਂਬੱਧ ਮਿਤੀ ਤੋਂ ਪਹਿਲਾਂ ਆਪਣੀ ਰਜਿਸਟਰੇਸ਼ਨ ਪੂਰੀ ਕਰਨ ਲਈ ਮਾਰਗਦਰਸ਼ਨ ਦਿੱਤਾ ਗਿਆ। ਵਰਕਸ਼ਾਪ ਦਾ ਸਟੇਜ ਸੰਚਾਲਨ ਸਟੇਟ ਅਵਾਰਡੀ ਸ੍ਰੀਮਤੀ ਰੁਪਿੰਦਰਜੀਤ ਕੌਰ, ਬਲਾਕ ਕੋਆਰਡੀਨੇਟਰ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਸ੍ਰੀ ਅਜੈ ਪ੍ਰਕਾਸ਼, ਹੈੱਡਮਾਸਟਰ ਮੋਗਾ-2; ਸ੍ਰੀ ਰਮਨਦੀਪ ਕਪਿਲ, ਹੈੱਡਮਾਸਟਰ ਮੋਗਾ-1; ਸ੍ਰੀ ਯਾਦਵਿੰਦਰ ਸਿੰਘ, ਹੈੱਡਮਾਸਟਰ ਬਾਘਾਪੁਰਾਣਾ; ਸ੍ਰੀਮਤੀ ਸਿਮਰਨਜੀਤ ਕੌਰ, ਹੈੱਡਮਿਸਟ੍ਰੈਸ ਧਰਮਕੋਟ-1 ਅਤੇ ਸ੍ਰੀ ਪਲਵਿੰਦਰ ਸਿੰਘ, ਸਹਾਇਕ ਬਲਾਕ ਕੋਆਰਡੀਨੇਟਰ ਮੋਗਾ-2; ਸ੍ਰੀ ਜਤਿੰਦਰ, ਸਹਾਇਕ ਬਲਾਕ ਕੋਆਰਡੀਨੇਟਰ ਨਿਹਾਲ ਸਿੰਘ ਵਾਲਾ; ਸ੍ਰੀਮਤੀ ਰੁਪਿੰਦਰ ਕੌਰ, ਸਹਾਇਕ ਬਲਾਕ ਕੋਆਰਡੀਨੇਟਰ ਮੋਗਾ-1 ਅਤੇ ਸ੍ਰੀ ਰਾਹੁਲ ਗੋਇਲ, ਸਹਾਇਕ ਬਲਾਕ ਕੋਆਰਡੀਨੇਟਰ ਬਾਘਾਪੁਰਾਣਾ ਹਾਜ਼ਰ ਸਨ। ਵਰਕਸ਼ਾਪ ਨੇ ਅਧਿਆਪਕਾਂ ਵਿੱਚ ਨਵਾਂ ਉਤਸ਼ਾਹ ਪੈਦਾ ਕਰਦਿਆਂ “ਹਰਾ-ਭਰਾ ਸਕੂਲ, ਸਾਫ਼-ਸੁਥਰਾ ਵਾਤਾਵਰਨ ਅਤੇ ਜ਼ਿੰਮੇਵਾਰ ਵਿਦਿਆਰਥੀ” ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਡਿਪਟੀ ਜ਼ਿਲ੍ਾ ਸਿੱਖਿਆ ਅਫਸਰ ਵੱਲੋਂ ਗਰੀਨ ਸਕੂਲ ਪ੍ਰੋਗਰਾਮ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਫੋਟੋ ਕੈਪਸ਼ਨ-ਗਰੀਨ ਸਕੂਲ ਪ੍ਰੋਗਰਾਮ ਟ੍ਰੇਨਿੰਗ ਦੌਰਾਨ ਡਿਪਟੀ ਡੀਈਓ ਗੁਰਦਿਆਲ ਸਿੰਘ ਮਠਾੜੂ ਨੂੰ ਪੌਦਾ ਭੇਂਟ ਕਰਦੇ ਹੋਏ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੀ ਸਮੁੱਚੀ ਟੀਮ

Share This Article
Leave a comment

Leave a Reply

Your email address will not be published. Required fields are marked *