ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸਰਦਾਰ ਗੁਰਪ੍ਰੀਤ ਸਿੰਘ ਡੀਐਸਪੀ ਸਬ ਡਿਵੀਜ਼ਨ ਮੋਗਾ ਅਤੇ ਡੀਐਸਪੀ ਟਰੈਫਿਕ ਮੋਗਾ ਜੀ ਦੀ ਰਹਿਨੁਮਾਈ ਹੇਠ ਦੇਵ ਸਮਾਜ ਸਮਾਰਟ ਸਕੂਲ ਮੋਗਾ ਦੇ ਵਿਦਿਆਰਥੀਆਂ ਨੂੰ ਟਰੈਫਿਕ ਚਿੰਨਾਂ ਸਬੰਧੀ, ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਸਬੰਧੀ, 112 ਹੈਲਪ ਲਾਈਨ ਨੰਬਰ ਸਬੰਧੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ

voice punjabtime
1 Min Read

ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸਰਦਾਰ ਗੁਰਪ੍ਰੀਤ ਸਿੰਘ ਡੀਐਸਪੀ ਸਬ ਡਿਵੀਜ਼ਨ ਮੋਗਾ ਅਤੇ ਡੀਐਸਪੀ ਟਰੈਫਿਕ ਮੋਗਾ ਜੀ ਦੀ ਰਹਿਨੁਮਾਈ ਹੇਠ ਦੇਵ ਸਮਾਜ ਸਮਾਰਟ ਸਕੂਲ ਮੋਗਾ ਦੇ ਵਿਦਿਆਰਥੀਆਂ ਨੂੰ ਟਰੈਫਿਕ ਚਿੰਨਾਂ ਸਬੰਧੀ, ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਸਬੰਧੀ, 112 ਹੈਲਪ ਲਾਈਨ ਨੰਬਰ ਸਬੰਧੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ । ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸੰਬੋਧਨ ਕੀਤਾ । ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸਾਰਿਆਂ ਨੂੰ ਟਰੈਫਿਕ ਚਿੰਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਸਾਰਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਡਰਾਈਵਿੰਗ ਲਾਈਸੈਂਸ ਬਣਵਾਉਣ, ਓਵਰ ਸਪੀਡ ਵਹੀਕਲ ਨਾ ਚਲਾਉਣ ,ਦੋ ਪਈਆ ਵਾਹਣ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨ, ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਵਹੀਕਲਾਂ ਦੇ ਡਾਕੂਮੈਂਟਸ ਪੂਰੇ ਰੱਖਣ ਸਬੰਧੀ , 112 ਹੈਲਪ ਲਾਈਨ ਨੰਬਰ ਸਬੰਧੀ ਵੀ ਵਿਸਥਾਰਪੂਰਵਕ ਜਾਗਰੂਕ ਕੀਤਾ ਜਾਗਰੂਕ ਕੀਤਾ । ਇਸ ਤੋਂ ਇਲਾਵਾ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਅਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਸੇਫ ਪੰਜਾਬ ਐਪ ਨੰਬਰ 9779100200,7527000165 ਪਰ ਦੇਣ ਦੀ ਅਪੀਲ ਕੀਤੀ । ਇਸ ਮੌਕੇ ਪ੍ਰਿੰਸੀਪਲ ਅਨੁਰਾਗ ਧੂਰੀਆ, ਬਿਕਰਮ ਸਿੰਘ, ਅਮਨਜੋਤ ਕੌਰ, ਗੁਰਪ੍ਰੀਤ ਕੌਰ, ਅਮਰਜੀਤ ਸਿੰਘ ਅਤੇ ਹਰਪ੍ਰੀਤ ਕੁਮਾਰ ਅਧਿਆਪਕ ਸਾਹਿਬਾਨ ਹਾਜ਼ਰ ਸਨ ।

Share This Article
Leave a comment

Leave a Reply

Your email address will not be published. Required fields are marked *