voice punjabtime
1 Min Read

ਸਿਹਤ ਅਤੇ ਪਰਿਵਾਰ ਭਲਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਅੰਦਰ “ਅੰਤਰਰਾਸ਼ਟਰੀ ਵੱਡੇ ਉਮਰ ਦੇ ਲੋਕਾਂ ਦਾ ਦਿਵਸ” 31 ਅਕਤੂਬਰ 2025 ਤੱਕ ਮਨਾਇਆ ਜਾਵੇਗਾ।
ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਗਤੀਵਿਧੀਆਂ ਵੱਡੀ ਉਮਰ ਦੇ ਲੋਕਾਂ ਦੇ ਸਿਹਤ, ਸੁਖ-ਸਮ੍ਰਿੱਧੀ ਅਤੇ ਅਧਿਕਾਰਾਂ ਦੀ ਰੱਖਿਆ ਵੱਲ ਮਹੱਤਵਪੂਰਨ ਕਦਮ ਹਨ। ਓਹਨਾ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਬਜ਼ੁਰਗਾਂ ਪ੍ਰਤੀ ਅਪਣਾ ਫਰਜ਼ ਅਤੇ ਸਹਿਜੋਗ ਸਾਂਝਾ ਕਰਨ। ਓਹਨਾ ਕਿਹਾ ਕਿ ਇਸ ਬਾਰੇ ਬਲਾਕ ਪੱਧਰ ਜਾਗਰੂਕ ਕਰਨ ਲਈ ਆਈ ਈ ਸੀ ਗਤੀਵਿਧੀਆਂ ਅਤੇ ਸਿਹਤ ਸੰਸਥਾਵਾਂ ਵਿਚ ਬਜ਼ੁਰਗਾਂ ਦੇ ਲਈ ਅਲੱਗ ਓ ਪੀ ਡੀ ਲਾਉਣ, ਪੀਣ ਵਾਲੇ ਪਾਣੀ ਦੀ ਸੁਵਿਧਾ ਦੇ ਨਾਲ ਬੈਠਣ ਦਾ ਪਰਬੰਧ ਕਰਨ ਬਾਰੇ ਆਦੇਸ਼ ਜਾਰੀ ਕੀਤੇ ਹਨ। ਬਜੁਰਗ ਲੋਕਾ ਨੂੰ ਪਹਿਲ ਦੇ ਅਧਾਰ ਤੇ ਸਿਹਤ ਸਹੂਲਤਾਂ ਦੇਣੀਆਂ ਅਤੇ ਵਿਸ਼ੇਸ਼ ਸਤਕਾਰ ਅਤੇ ਇਲਾਜ ਅਤੇ ਚੈੱਕਅਪ ਦੌਰਾਨ ਪਹਿਲ ਦੇਣੀ ਹੈ। ਇਸ ਮੌਕੇ ਸਿਵਿਲ ਸਰਜਨ ਨੇ ਕਿਹਾ ਕਿ ਬਜ਼ੁਰਗ ਹਮੇਸ਼ਾ ਹੀ ਸਾਡੇ ਲਈ ਸਤਕਾਰਯੋਗ ਹਨ ਅਤੇ ਸਾਡੇ ਸਮਾਜ ਦਾ ਸਰਮਾਇਆ ਹਨ।

Share This Article
Leave a comment

Leave a Reply

Your email address will not be published. Required fields are marked *