:ਅੱਜ ਆਲ ਇੰਡੀਆ ਵਾਲਮੀਕ ਖਾਲਸਾ ਦਲ ਰਜਿ। ਮੋਗਾ (ਪੰਜਾਬ) ਦੇ ਸੰਪਾਦਕ ਬਾਬਾ ਪ੍ਰੀਤਮ ਸਿੰਘ ਜੀ ਦੀ 33ਵੀਂ ਬਰਸੀ ਉਪੱਰ ਸ਼ਹੀਦ ਬਾਬਾ ਤੇਗਾ ਸਿੰਘ ਗੁਰਦੁਆਰਾ ਚੰਦ ਪੁਰਾਣਾ ਵਿਖੇ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਨੂੰ ਆਲ ਇੰਡੀਆ ਵਾਲਮੀਕ ਖਾਲਸਾ ਦਲ ਰਜਿ। ਮੋਗਾ (ਪੰਜਾਬ) ਦੀ ਬਣਾਈ ਹੋਈ 11 ਮੈਂਬਰੀ ਕਮੇਟੀ ਨੇ ਚੰਗਾ ਪ੍ਰਬੰਧ ਅਤੇ ਚੰਗੀ ਕਾਰਗੁਜਾਰੀ ਕਰਨ ਤੇ ਸਨਮਾਨਿਤ ਕੀਤਾ . ਸ੍ਰ। ਜਗਰੂਪ ਸਿੰਘ ਜਿਲ੍ਹਾ ਮੀਤ ਪ੍ਰਧਾਨ ਐਸ। ਸੀ। ਵਿੰਗ ਆਮ ਆਦਮੀ ਪਾਰਟੀ ਮੋਗਾ ਵੱਲੋਂ ਬਾਬਾ ਗੁਰਮੀਤ ਸਿੰਘ ਜੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ . ਇਸ ਮੌਕੇ ਦਲ ਦੇ ਮੁੱਖੀ ਅਮਰਜੀਤ ਸਿੰਘ ਗਿੱਲ ਮੁੱਖ ਸੇਵਾਦਾਰ ਨੇ ਦੱਸਿਆ ਕਿ ਸਾਡਾ ਬਾਬਾ ਜੀ ਨਾਲ ਮੁੱਢ ਤੋਂ ਹੀ ਗੁਰਦੁਆਰੇ ਨਾਲ ਬਹੁਤ ਪਿਆਰ ਰਿਹਾ ਹੈ . ਸਵਰਗਵਾਸੀ ਬਾਬਾ ਨੱਛਤਰ ਸਿੰਘ ਉਹਨਾਂ ਨਾਲ ਮੁੱਢ ਤੋਂ ਚੱਲੀਆਂ ਆ ਰਹੀਆਂ ਸੇਵਾਵਾਂ ਨੂੰ ਜਾਰੀ ਰੱਖਦਿਆਂ ਹੋਇਆਂ ਉਸੇ ਤਰ੍ਹਾਂ ਹੀ ਬਾਬਾ ਗੁਰਦੀਪ ਸਿੰਘ ਜੀ ਦਲ ਨਾਲ ਸੇਵਾ ਨਿਭਾ ਰਹੇ ਹਨ . ਬਾਬਾ ਜੀ ਨੇ ਕਿਹਾ ਕਿ ਸਾਡੇ ਗੁਰਦੁਆਰੇ ਵੱਲੋਂ ਅੱਗੇ ਤੋਂ ਵੀ ਦਲ ਨਾਲ ਇਸੇ ਤਰ੍ਹਾਂ ਹੀ ਪਿਆਰ ਰਹੇਗਾ . ਇਸ ਮੌਕੇ ਸਨਮਾਨਿਤ ਕਮੇਟੀ ਮੈਂਬਰਾਂ ਵਿੱਚ ਚੌਧਰੀ ਚਰਨ ਸਿੰਘ ਐਫ। ਸੀ। ਆਈ, ਸੋਹਨ ਸਿੰਘ ਪ੍ਰਧਾਨ ਗੁਰਦੁਆਰਾ ਸਿੰਘਾਂਵਾਲਾ, ਮਨੋਹਰ ਸਿੰਘ ਪ੍ਰਿੰਸੀਪਲ, ਵਰਿੰਦਰ ਸਿੰਘ ਗਿੱਲ, ਕੇਵਲ ਕੁਮਾਰ ਬਾਘਾਪੁਰਾਣਾ, ਗੁਰਮੇਲ ਸਿੰਘ ਖਾਲਸਾ, ਭਗਵੰਤ ਸਿੰਘ ਲੁਧਿਆਣਾ, ਭਿੰਦਾ ਸਿੰਘ ਘਾਰੂ, ਕਾਕਾ ਸਿੰਘ ਘਾਰੂ, ਹਰਦੇਵ ਸਿੰਘ ਗਿੱਲ, ਬਾਬਾ ਕਰਮਜੀਤ ਸਿੰਘ ਜੀਰਾ, ਮੁਖਤਿਆਰ ਸਿੰਘ ਮੱਲਾਂਵਾਲਾ ਹਨ . ਦਲ ਦੇ ਦਫਤਰ ਸੈਕਟਰੀ ਬੇਅੰਤ ਸਿੰਘ ਗਿੱਲ ਨੇ ਬਾਬਾ ਜੀ ਦਾ ਅਤੇ ਆਏ ਹੋਏ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ .

