ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਮੋਗਾ ਵਿੱਚ ਹੋਈ ਸੁਖਬੀਰ ਸਿੰਘ ਬਾਦਲ ਦੀ ਸਫਲ ਰੈਲੀ ਲਈ ਹਲਕਾ ਮੋਗਾ ਦੇ ਦਿਹਾਤੀ ਆਗੂਆਂ ਤੇ ਵਰਕਰਾਂ ਨਾਲ ਇੱਕ ਧੰਨਵਾਦੀ ਮੀਟਿੰਗ ਕੀਤੀ। ਇਸ ਮੌਕੇ ਤੇ ਵਿਸ਼ੇਸ ਤੌਰ ਤੇ ਗੁਰਬਿੰਦ ਸਿੰਘ ਸਿੰਘਾ ਵਾਲਾ ਸਰਕਲ ਪ੍ਰਧਾਨ ਚੜਿੱਕ, ਮਾਸਟਰ ਗੁਰਦੀਪ ਸਿੰਘ ਮਹੇਸਰੀ ਸਰਕਲ ਪ੍ਰਧਾਨ ਡਰੋਲੀ ਭਾਈ, ਨਰਿੰਦਰ ਸਿੰਘ ਬੁੱਕਣ ਵਾਲਾ ਸਰਕਲ ਪ੍ਰਧਾਨ ਘੱਲ ਕਲਾਂ, ਬਿਪਨਪਾਲ ਸਿੰਘ ਖੋਸਾ ਸਰਕਲ ਪ੍ਰਧਾਨ ਖੋਸਾ ਪਾਂਡੋ, ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਰੈਲੀ ਪੰਜਾਬ ਬਚਾਓ ਮੋਗਾ ਵਿਖੇ ਕੀਤੀ ਗਈ ਉਹ ਵਰਕਰਾਂ ਅਤੇ ਆਗੂਆਂ ਦੇ ਪੂਰਨ ਸਹਿਯੋਗ ਅਤੇ ਕੀਤੀ ਮੇਹਨਤ ਸਦਕਾ ਪੂਰੀ ਤਰ੍ਹਾਂ ਸਫਲ ਰਹੀ ਅਤੇ ਇਸ ਦਾ ਸੇਹਰਾ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਵਰਕਰਾਂ ਨੂੰ ਜਾਂਦਾ ਹੈ ਜਿੰਨ੍ਹਾਂ ਨੇ ਕਾਫਲਿਆਂ ਦੇ ਰੂਪ ਵਿੱਚ ਰੈਲੀ ਵਿੱਚ ਸ਼ਿਰਕਤ ਕਰਕੇ ਰੈਲੀ ਨੂੰ ਸਫ਼ਲ ਬਣਾਇਆ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਹੋਏ ਮੋਗਾ ਹਲਕੇ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਆਉਂਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗਾ। ਸੰਨੀ ਗਿੱਲ ਨੇ ਕਿਹਾ ਕਿ ਜਿੱਥੇ ਇਸ ਰੈਲੀ ਨੇ ਚੋਣਾਂ ਵਿੱਚ ਜ਼ਿਲ੍ਹਾ ਮੋਗਾ ਦੇ ਚਾਰੇ ਹਲਕਿਆਂ ਦੀ ਜਿੱਤ ਦਾ ਮੁੱਢ ਬੰਨਿਆ ਉਥੇ ਸ਼੍ਰੋਮਣੀ ਅਕਾਲੀ ਦਲ ਦਿਨੋਂ ਦਿਨ 2027 ਦੀਆਂ ਚੋਣਾਂ ਲਈ ਜਿੱਤ ਵੱਲ ਵਧ ਰਿਹਾ ਹੈ ਅਤੇ 2027 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਕੇ ਸੂਬੇ ਨੂੰ ਫਿਰ ਤੋਂ ਵਿਕਾਸ ਵੱਲ ਤੋਰੇਗਾ। ਉਨ੍ਹਾਂ ਅਮ੍ਰਿਤਸਰ ਦੇ ਡੀ ਐਮ ਗਗਨਦੀਪ ਸਿੰਘ ਦੀ ਹੋਈ ਮੌਤ ਤੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਜਿੱਥੇ ਅੱਜ ਆਪ ਸਰਕਾਰ ਦੇ ਰਾਜ ਵਿੱਚ ਸੂਬਾ ਕੁੰਭੀ ਨਰਕ ਬਣਿਆ ਹੋਇਆ ਹੈ ਉੱਥੇ ਹੁਣ ਆਪ ਸਰਕਾਰ ਦੇ ਮੰਤਰੀ ਵੀ ਗੈਂਗਸਟਰਾਂ ਵਾਂਗ ਕਾਰਵਾਈਆਂ ਕਰਕੇ ਇੱਕ ਇਮਾਨਦਾਰ ਅਧਿਕਾਰੀਆਂ ਨੂੰ ਮਰਨ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਇਸ ਮਾਮਲੇ ਦੀ ਜੰਮਕੇ ਨਿੰਦਿਆ ਕੀਤੀ ਅਤੇ ਕਿਹਾ ਕਿ ਡੀ ਐਮ ਗਗਨਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ ਉਦੋਂ ਮਿਲੇਗਾ ਜਦੋਂ ਆਪ ਸਰਕਾਰ ਦੇ ਗੁੰਡਾ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਕਤਲ ਦਾ ਮੁਕੱਦਮਾ ਨਹੀਂ ਦਰਜ ਹੁੰਦਾ। ਉਨ੍ਹਾਂ ਇੱਕ ਵਾਰ ਫਿਰ ਰੈਲੀ ਨੂੰ ਸਫ਼ਲ ਬਣਾਉਣ ਲਈ ਮੋਗਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਬੂਟਾ ਸਿੰਘ ਦੌਲਤਪੁਰਾ, ਰਾਜਵੰਤ ਸਿੰਘ ਮਾਹਲਾ, ਤਨਜੀਤ ਸਿੰਘ ਤਾਰੇ ਵਾਲਾ, ਰੇਸ਼ਮ ਸਿੰਘ ਸੱਦਾ ਸਿੰਘ ਵਾਲਾ, ਮੇਹਰ ਸਿੰਘ ਸੱਦਾ ਸਿੰਘ ਵਾਲਾ, ਸੁਖਦੇਵ ਸਿੰਘ ਬਿੱਲੂ ਚੜਿੱਕ, ਬਲਵਿੰਦਰ ਸਿੰਘ ਫੌਜੀ ਡਰੋਲੀ ਭਾਈ, ਬਲਜੀਤ ਸਿੰਘ ਸਾਬਕਾ ਸਰਪੰਚ ਡਰੋਲੀ ਭਾਈ, ਸੁਰਜੀਤ ਸਿੰਘ ਮਡੀਰਾਂ, ਬੂਟਾ ਸਿੰਘ ਮਡੀਰਾਂ, ਜੋਰਾ ਸਿੰਘ ਮਿਸਤਰੀ ਨਾਹਲ ਖੋਟੇ, ਜਸਵਿੰਦਰ ਸਿੰਘ ਮੱਲੀਆ ਵਾਲਾ, ਗੁਰਜੰਟ ਸਿੰਘ ਦਾਰਾਪੁਰ, ਦਰਸ਼ਨ ਸਿੰਘ ਖੁਖਰਾਣਾ, ਸਤਿੰਦਰ ਸਿੰਘ, ਪ੍ਰਗਟ ਸਿੰਘ, ਗੁਰਦਰਸ਼ਨ ਸਿੰਘ ਮੈਂਬਰ ਬਲਾਕ ਸੰਮਤੀ, ਸਰਜੀਤ ਸਿੰਘ ਸੰਧੂਆਣਾ, ਕੁਲਦੀਪ ਸਿੰਘ ਜੋਗੇਵਾਲਾ, ਕੁਲਦੀਪ ਸਿੰਘ ਖੁਖਰਾਣਾ, ਗੁਰਮੇਲ ਸਿੰਘ ਚੜਿੱਕ, ਗੁਰਨਾਮ ਸਿੰਘ ਕਨੇਡਾ, ਕੁਲਦੀਪ ਸਿੰਘ ਸਰਪੰਚ ਖੋਸਾ ਪਾਂਡੋ, ਪਵਨਦੀਪ ਸਿੰਘ ਘਲ ਕਲਾ ਸਾਬਕਾ ਸਰਕਲ ਪ੍ਰਧਾਨ, ਲਾਲ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਜਗਰਾਜ ਸਿੰਘ ਜੱਗਾ ਸਾਬਕਾ ਸਰਪੰਚ ਘੱਲ ਕਲਾਂ, ਚਮਕੌਰ ਸਿੰਘ ਵਿਰਕ, ਨਛੱਤਰ ਸਿੰਘ ਨਿਧਾਵਾਲਾ, ਬਹੋੜ ਸਿੰਘ ਰੱਤੀਆਂ, ਗੁਰਚਰਨ ਸਿੰਘ ਕਾਲੀਏ ਵਾਲਾ, ਸੁਖਦੇਵ ਸਿੰਘ ਨੰਬਰਦਾਰ ਕਾਲੀਏ ਵਾਲਾ, ਭੁਪਿੰਦਰ ਸਿੰਘ ਸਰਾਂ ਕਾਲੀਏ ਵਾਲਾ, ਗੁਰਮੀਤ ਸਿੰਘ ਸਾਫੂਵਾਲਾ ਮਿਸਤਰੀ, ਤਰਸੇਮ ਸਿੰਘ ਚੜਿੱਕ, ਜਗਰਾਜ ਸਿੰਘ ਸਾਬਕਾ ਸਰਪੰਚ, ਡਗਰੂ, ਦਰਬਾਰਾ ਸਿੰਘ, ਧਰਮ ਸਿੰਘ ਅਤੇ ਬਲਜੀਤ ਸਿੰਘ ਸਾਬਕਾ ਸਰਪੰਚ, ਡਰੋਲੀ ਭਾਈ ਆਦਿ ਸ਼ਾਮਲ ਸਨ।
।

