ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸਬੰਧੀ ਪ੍ਰੇਰਿਤ ਕਰਨ ਲਈ ਅਤੇ ਉੱਦਮੀਆਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਅਤੇ ਸਟਾਰਟ-ਅੱਪ ਪੰਜਾਬ ਵੱਲੋਂ ਆਈ.ਐਸ.ਐਫ਼ ਕਾਲਜ ਆਫ਼ ਫਾਰਮੇਸੀ, ਘੱਲ ਕਲਾਂ, ਮੋਗਾ ਵਿਖੇ ਇੱਕ ਦਿਨਾ ਵਰਕਸ਼ਾਪ ਆਯੋਜਿਤ ਕੀਤੀ ਗਈ।
ਸ੍ਰੀਮਤੀ ਡਿੰਪਲ ਥਾਪਰ, ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ, ਮੋਗਾ ਸ਼੍ਰੀ ਸਾਗਰ ਸੇਤੀਆ ਦੀ ਯੋਗ ਅਗਵਾਈ ਹੇਠ ਕੀਤੀ ਗਈ ਇਸ ਵਰਕਸ਼ਾਪ ਦਾ ਉਦੇਸ਼ ਆਪਣਾ ਕਾਰੋਬਾਰ ਸ਼ੂਰ ਕਰਨ ਦੇ ਚਾਹਵਾਨਾਂ, ਵਿਦਿਆਰਥੀਆਂ, ਸੈਲਫ਼ ਹੈਲਪ ਗਰੁੱਪ ਮੈਂਬਰਾਂ, ਕਾਰੀਗਰਾਂ ਅਤੇ ਅਗਾਂਹਵਧੂ ਕਿਸਾਨਾਂ ਨੂੰ ਸਟਾਰਟ ਅੱਪ ਮਾਹਿਰਾਂ ਦੇ ਨਾਲ ਰੁਬਰੂ ਕਰਵਾਉਣਾ ਸੀ। ਇਸ ਵਰਕਸ਼ਾਪ ਵਿੱਚ 150 ਤੋਂ ਵੱਧ ਪ੍ਰਾਰਥੀਆਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਸਟਾਰਟ ਅੱਪ ਇੰਡੀਆ DPII ਤੋਂ ਰੋਹਨ ਸਚਦੇਵਾ, ਰਿਤਵਿਕ ਮਲਹੋਤਰਾ, ਸਟਾਰਟ ਅੱਪ ਪੰਜਾਬ ਤੋਂ ਜੁਆਇੰਟ ਮੈਨੇਜਰ ਅਮਰਪਾਲ ਸਿੰਘ ਵਾਲੀਆ, ਵਨ ਡਿਸਟ੍ਰਿਕਟ ਵਨ ਪ੍ਰੋਜੈਕਟ (ਓ.ਡੀ.ਓ.ਪੀ.) ਤੋਂ ਜਾਇਤਾ ਘੋਸ਼, ਜਸਮੀਨ ਕੌਰ, ਪੇ.ਟੀ.ਐੱਮ ਤੋਂ ਐਡਵਾਈਜ਼ਰ ਸੌਰਵ ਜੈਨ, ਗਰੋਥ ਐਂਡ ਪਾਰਟਨਰਸ਼ਿਪ ਤੋਂ ਵਿਪੁਲ ਘਨੱਈਆ ਨੇ ਆਪੋ-ਆਪਣੇ ਅਦਾਰਿਆਂ ਸਬੰਧੀ ਪ੍ਰਾਰਥੀਆਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ।
ਸ਼੍ਰੀਮਤੀ ਪਰਮਿੰਦਰ ਕੌਰ, ਸਾਬਕਾ ਡਿਪਟੀ ਡਾਇਰੈਕਟਰ, ਰੋਜ਼ਗਾਰ ਵਿਭਾਗ, ਪੰਜਾਬ ਨੇ ਵਿਦਿਆਰਥੀਆਂ ਨੂੰ ਨਵੇਂ ਸਵੈ-ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਰਿਟਾਇਰਡ ਪ੍ਰੋਫੈਸਰ ਬਲਵਿੰਦਰ ਸਿੰਘ ਦੌਲਤਪੁਰਾ ਸਰਕਾਰੀ ਪੌਲੀਟੈਕਨਿਕ ਕਾਲਜ, ਰੋਡੇ ਵੱਲੋਂ ਪ੍ਰਾਰਥੀਆਂ ਨੂੰ ਨਵੇਂ-ਨਵੇਂ ਉੱਦਮਾਂ ਰਾਹੀਂ ਆਪਣੇ ਪੈਰਾਂ ਤੇ ਖੜ੍ਹੇ ਹੋਣ ਸਬੰਧੀ ਹੱਲਾਸ਼ੇਰੀ ਦਿੱਤੀ ।
ਇਸ ਵਰਕਸ਼ਾਪ ਵਿੱਚ ਸੁਖਮਿੰਦਰ ਸਿੰਘ ਰੇਖੀ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਨੇ ਜ਼ਿਲ੍ਹਾ ਮੋਗਾ ਦੇ ਲੋਕਲ ਕਾਰੀਗਰਾਂ ਵੱਲੋਂ ਕੀਤੇ ਜਾ ਰਹੇ ਕਿੱਤੇ ਜਿਵੇਂ ਪੰਜਾਬ ਜੁੱਤੀ, ਫੁਲਕਾਰੀ, ਟੈਰਾਕੋਟਾ ਅਤੇ ਹੋਰ ਰਵਾਇਤੀ ਕਿੱਤਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗਰਾਮ ਦੇ ਵਿੱਚ ਅੰਤ ਵਿੱਚ ਸ਼੍ਰੀਮਤੀ ਡਿੰਪਲ ਥਾਪਰ, ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਮੋਗਾ ਵੱਲੋਂ ਆਏ ਗਏ ਮਹਿਮਾਨਾਂ ਅਤੇ ਪ੍ਰਾਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਈ.ਐਸ.ਐਫ਼ ਕਾਲਜ ਆਫ ਫਾਰਮੇਸੀ, ਘੱਲ ਕਲਾਂ ਅਤੇ ਸਮੂਹ ਸਟਾਫ ਵੱਲੋਂ ਸ਼ਲਾਘਾਯੋਗ ਯਤਨ ਕੀਤੇ ਗਏ।
ਜ਼ਿਲ੍ਹਾ ਪ੍ਰਸ਼ਾਸਨ ਮੋਗਾ ਅਤੇ ਸਟਾਰਟ-ਅੱਪ ਪੰਜਾਬ ਵੱਲੋਂ ਉੱਦਮੀਆਂ ਲਈ ਕੀਤੀ ਗਈ ਤੇਜਸ ਵਰਕਸ਼ਾਪ
Leave a comment

