ਸਿਆਸੀ ਰੰਜ਼ਿਸ ਤਹਿਤ ਕੀਤੀ ਜਾ ਰਹੀ ਬਿਕਰਮ ਸਿੰਘ ਮਜੀਠੀਆ ਤੇ ਕਾਰਵਾਈ – ਸੰਨੀ ਗਿੱਲ 

voice punjabtime
2 Min Read

ਮਜੀਠਾ ਹਲਕੇ ਵਿੱਚ ਅਕਾਲੀ ਆਗੂ ਨੂੰ ਬਿਨਾਂ ਕਸੂਰੋਂ ਪੁਲਿਸ ਠਾਣੇ ਵਿੱਚ ਲੈ ਜਾਣ ਤੇ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਆਗੂ ਨੂੰ ਰਿਹਾਅ ਕਰਵਾਉਣ ਲਈ ਜੋ ਕਾਰਵਾਈ ਕੀਤੀ ਹੈ ਉਹ ਬਿਲਕੁਲ ਵਾਜਬ ਹੈ ਅਤੇ ਉਨ੍ਹਾਂ ਕਾਨੂੰਨ ਦੀ ਮਰਿਆਦਾ ਵਿੱਚ ਰਹਿ ਕੇ ਹੀ ਅਕਾਲੀ ਆਗੂ ਨੂੰ ਪੁਲਿਸ ਦੀ ਕਸਟਡੀ ਵਿੱਚੋਂ ਲਿਆਂਦਾ ਗਿਆ ਪਰ ਪੁਲਿਸ ਵੱਲੋਂ ਜੋ ਕਹਾਣੀ ਬਣਾਈ ਜਾ ਰਹੀ ਹੈ ਉਹ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਤੇ ਹੀ ਅਜਿਹਾ ਕੀਤਾ ਜਾ ਰਿਹਾ ਹੈ ਜੋ ਕਿ ਗੈਰਇਖਲਾਕੀ ਤੇ ਗੈਰਕਾਨੂੰਨੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਵਰਕਰਾਂ ਨਾਲ ਹੁੰਦੇ ਧੱਕੇ ਦੀ ਲੜਾਈ ਲੜਨਾ ਇੱਕ ਵੱਡੇ ਲੀਡਰ ਦਾ ਕੰਮ ਹੁੰਦਾ ਹੈ ਅਤੇ ਜੋ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਸਤਾਧਾਰੀ ਸਰਕਾਰ ਨੇ ਧੱਕੇਸ਼ਾਹੀ ਅਕਾਲੀ ਦਲ ਦੇ ਵਰਕਰਾਂ ਅਤੇ ਉਮੀਦਵਾਰਾਂ ਨਾਲ ਕੀਤੀ ਹੈ ਉਹ ਬਰਦਾਸ਼ਤ ਤੋਂ ਬਾਹਰ ਹੈ ਪਰ ਸਤਾਧਾਰੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਨਾਲ ਜਿੰਨਾ ਮਰਜ਼ੀ ਧੱਕਾ ਕਰ ਲਵੇ ਪਰ ਸ਼੍ਰੋਮਣੀ ਅਕਾਲੀ ਦਲ ਡਰਨ ਵਾਲਾ ਨਹੀਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿਨੋਂ ਦਿਨ ਵਧ ਰਹੀ ਹਰਮਨ ਪਿਆਰਤਾ ਅਤੇ ਤਾਕਤ ਬਰਦਾਸ਼ਤ ਨਹੀਂ ਹੋ ਰਹੀ ਤੇ ਉਹ ਕੋਝੀਆਂ ਚਾਲਾਂ ਚੱਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸਾਨ ਕਰਦੇ ਆ ਰਹੇ ਹਨ। ਸੰਨੀ ਗਿੱਲ ਨੇ ਕਿਹਾ ਕਿ ਆਪ ਸਰਕਾਰ ਦੇ ਹੁਣ ਦਿਨ ਪੁੱਗ ਗਏ ਹਨ ਤੇ ਇਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਲੋਕ ਤਿਆਰ ਬਰ ਤਿਆਰ ਬੈਠੇ ਹਨ ਅਤੇ ਸਾਲ 2027 ਦੀਆਂ ਚੋਣਾਂ ਵਿੱਚ ਲੋਕ ਆਪ ਪਾਰਟੀ ਨੂੰ ਸਬਕ ਸਿਖਾਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਗੇ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਅਤੇ ਆਗੂਆਂ ਨਾਲ ਸਤਾਧਾਰੀ ਸਰਕਾਰ ਨੇ ਜੋ ਧੱਕਾ ਕਰਨਾ ਸੀ ਕਰ ਲਿਆ ਪਰ ਕੁਝ ਮਹੀਨਿਆਂ ਤੱਕ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਰਕਾਰ ਭੰਗ ਹੋ ਜਾਂਣ ਤੋਂ ਬਾਅਦ ਪਤਾ ਲੱਗੇਗਾ ਕਿ ਨਜਾਇਜ਼ ਕੀਤੀ ਧੱਕੇਸ਼ਾਹੀ ਦਾ ਜਵਾਬ ਕੀ ਹੁੰਦਾ ਹੈ।

 

Share This Article
Leave a comment

Leave a Reply

Your email address will not be published. Required fields are marked *