ਸੰਜੀਤ ਸਿੰਘ ਸੰਨੀ ਗਿੱਲ ਨੇ ਕੀਤੀ ਸਰਕਾਰ ਚੜਿੱਕ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ 

voice punjabtime
3 Min Read

ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਮੋਗਾ ਹਲਕੇ ਦੇ ਸਭ ਤੋਂ ਵੱਡੇ ਸਰਕਲ ਚੜਿੱਕ ਦੇ ਵਰਕਰਾਂ ਤੇ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਗੁਰਬਿੰਦ ਸਿੰਘ ਸਿੰਘਾ ਵਾਲਾ ਦੇ ਗ੍ਰਹਿ ਵਿਖੇ ਕੀਤੀ ਜਿਸ ਦੌਰਾਨ ਸਰਕਲ ਦੇ ਆਗੂਆਂ ਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ। ਆਏ ਹੋਏ ਆਗੂਆਂ ਤੇ ਵਰਕਰਾਂ ਦਾ ਸਰਕਾਰ ਪ੍ਰਧਾਨ ਗੁਰਬਿੰਦ ਸਿੰਘ ਨੇ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਸਭ ਨੂੰ ਜੀ ਆਇਆਂ ਆਖਿਆ ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਹਲਕਾ ਮੋਗਾ ਦੇ ਸਾਰੇ ਸਰਕਲਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਆਉਂਣ ਵਾਲੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁੱਝ ਮਹੀਨੇ ਬਾਕੀ ਰਹਿ ਗਏ ਹਨ ਅਤੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈਕੇ ਹੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੜੀਆਂ ਜਾ ਰਹੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਪੱਸ਼ਟ ਬਹੁਮਤ ਨਾਲ ਜਿਤਾਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਂਦੀ ਜਾ ਸਕੇ ਅਤੇ ਵਿਧਾਨ ਸਭਾ ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਿੱਚ ਆਪਣੇ ਹੱਕ ਮੰਗਦੇ ਲੋਕਾਂ ਤੇ ਪੁਲਿਸ ਸਰਕਾਰ ਦੀ ਸਹਿ ਤੇ ਡਾਂਗਾਂ ਵਰਾਉਂਦੀ ਹੈ ਅਤੇ ਅੱਜ ਹੀ ਪਟਿਆਲਾ ਵਿਖੇ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਧਰਨਾ ਦੇ ਰਹੇ ਕੱਚੇ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਅੰਨਾ ਤਸੱਦਦ ਕੀਤਾ ਗਿਆ ਅਤੇ ਆਪ ਸਰਕਾਰ ਦੇ ਰਾਜ ਵਿੱਚ ਗੁੰਡਾਗਰਦੀ, ਲੁੱਟਾਂ ਖੋਹਾਂ, ਫ਼ਿਰੌਤੀਆਂ ਅਤੇ ਬੇਗੁਨਾਹ ਲੋਕਾਂ ਦੇ ਕਤਲਾਂ ਤੋਂ ਸਿਵਾਏ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਮਿਲਿਆ ਇਸ ਲਈ ਲੋਕ ਹੁਣ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ ਅਤੇ ਸਾਲ 2027 ਦੀਆਂ ਚੋਣਾਂ ਵਿੱਚ ਲੋਕ ਇਨ੍ਹਾਂ ਨੂੰ ਸਬਕ ਸਿਖਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ। ਉਨ੍ਹਾਂ ਸਰਕਲ ਚੜਿੱਕ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲਈ ਹੁਣੇ ਤੋਂ ਹੀ ਕਮਰਕਸੇ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸੰਧੂਆਂ ਵਾਲਾ, ਤਨਜੀਤ ਸਿੰਘ ਤਾਰੇ ਵਾਲਾ, ਗੁਰਚਰਨ ਸਿੰਘ ਬਿੱਟੂ ਪ੍ਰਧਾਨ ਸਿੰਘਾ ਵਾਲਾ, ਗੁਰਚਰਨ ਸਿੰਘ ਚਰਨਾ ਸਿੰਘਾਂ ਵਾਲਾ, ਸੁਖਦੇਵ ਸਿੰਘ ਬਿੱਲੂ ਚੜਿੱਕ, ਗੁਰਮੇਲ ਸਿੰਘ ਗੇਲਾ ਚੜਿੱਕ, ਡਾਕਟਰ ਗੁਰਪ੍ਰੀਤ ਸਿੰਘ ਚੜਿੱਕ, ਗੁਰਪਿੰਦਰ ਸਿੰਘ, ਜੋਰਾ ਸਿੰਘ ਨਾਹਲ ਖੋਟੇ, ਜਸਵਿੰਦਰ ਸਿੰਘ ਛਿੰਦਾ, ਕੁਲਵੰਤ ਸਿੰਘ, ਬਲਜਿੰਦਰ ਸਿੰਘ ਬੁੱਧ ਸਿੰਘ ਵਾਲਾ, ਅਕਬਰ ਅਲੀ ਮੰਡੀਰਾਂ, ਬਲਵੀਰ ਸਿੰਘ ਮੌੜ ਸਿੰਘਾ ਵਾਲਾ, ਗੁਰਨੈਬ ਸਿੰਘ ਸਰਪੰਚ, ਭਿੰਦਰ ਸਿੰਘ ਸਰਾਂ, ਅਵਤਾਰ ਸਿੰਘ ਕਾਲਾ ਝੰਡੇ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

ਕੈਪਸਨ – ਪਿੰਡ ਸਿੰਘਾ ਵਾਲਾ ਵਿਖੇ ਸਰਕਲ ਪ੍ਰਧਾਨ ਗੁਰਬਿੰਦ ਸਿੰਘ ਦੇ ਗ੍ਰਹਿ ਵਿਖੇ ਸਰਕਲ ਚੜਿੱਕ ਦੀ ਮੀਟਿੰਗ ਦੌਰਾਨ ਸੰਜੀਤ ਸਿੰਘ ਸੰਨੀ ਗਿੱਲ ਆਗੂਆਂ ਤੇ ਵਰਕਰਾਂ ਨਾਲ।

Share This Article
Leave a comment

Leave a Reply

Your email address will not be published. Required fields are marked *