ਗਰਮੀ ਦੀਆਂ ਛੁੱਟੀਆਂ ਕਾਰਨ 18 ਤੋਂ 21 ਜੂਨ ਤੱਕ ਮੋਗਾ ਸਰਾਫ਼ਾ ਕਾਰੋਬਾਰੀਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ

voice punjabtime
1 Min Read

– ਸਵਰਨਕਾਰ ਸੰਘ ਸਰਾਫ਼ਾ ਬਾਜ਼ਾਰ ਮੋਗਾ ਅਤੇ ਸਮੂਹ ਸਰਾਫ਼ਾ ਕਾਰੋਬਾਰੀਆਂ ਵਲੋ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ 18, 19, 20 ਅਤੇ 21 ਜੂਨ 2026 ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਮੋਗਾ ਦੀਆਂ ਸਵਰਨਕਾਰਾਂ ਦੀਆਂ ਸਮੂਹ ਸੋਨੇ-ਚਾਂਦੀ ਅਤੇ ਗਹਿਣਿਆਂ ਨਾਲ ਸਬੰਧਤ ਦੁਕਾਨਾਂ ਬੰਦ ਰਹਿਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਸੈਕਟਰੀ ਯਸ਼ਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਗੀਟਾ ਅਤੇ ਸੂਬਾ ਸੈਕਟਰੀ ਸੁਖਚੈਨ ਸਿੰਘ ਰਾਮੂੰਵਾਲੀਆ, ਗੁਰਮੇਲ ਸਿੰਘ ਧੁੰਨਾ, ਰਾਕੇਸ਼ ਭੱਲਾ, ਸੋਨੂੰ ਕੜਵੱਲ, ਸ਼ਮਸ਼ੇਰ ਸਿੰਘ ਧੁੰਨਾ ਨੇ ਕਰਦਿਆਂ ਕਿਹਾ ਕਿ ਸੰਘ ਦੇ ਅਹੁਦੇਦਾਰਾਂ ਅਨੁਸਾਰ ਇਹ ਫੈਸਲਾ ਵਪਾਰੀਆਂ ਅਤੇ ਕਰਮਚਾਰੀਆਂ ਨੂੰ ਗਰਮੀ ਦੇ ਮੌਸਮ ਵਿੱਚ ਕੁਝ ਸਮਾਂ ਆਰਾਮ ਅਤੇ ਆਪਣੇ ਪਰਿਵਾਰਾਂ ਨਾਲ ਬਿਤਾਉਣ ਦਾ ਮੌਕਾ ਦੇਣ ਲਈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਰ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ 22 ਜੂਨ 2026 (ਸੋਮਵਾਰ) ਤੋਂ ਸਵਰਨਕਾਰ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਆਮ ਵਾਂਗ ਖੁੱਲ੍ਹੇ ਜਾਣਗੇ। ਸਵਰਨਕਾਰ ਸੰਘ ਮੋਗਾ ਨੇ ਸਮੂਹ ਵਪਾਰੀਆਂ ਅਤੇ ਗਾਹਕਾਂ ਨੂੰ ਇਸ ਸਬੰਧੀ ਪਹਿਲਾਂ ਹੀ ਜਾਣੂ ਕਰਵਾਉਂਦਿਆਂ ਸਹਿਯੋਗ ਦੀ ਅਪੀਲ ਕੀਤੀ ਹੈ। ਸੰਘ ਨੇ ਆਪਣੇ ਮੈਂਬਰਾਂ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਛੁੱਟੀਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।

Share This Article
Leave a comment

Leave a Reply

Your email address will not be published. Required fields are marked *