ਮੇਅਰ ਦੀ ਚੋਣ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਨਹੀਂ ਦਿੱਤਾ ਆਪ ਪਾਰਟੀ ਨੂੰ ਸਮੱਰਥਨ – ਸੰਨੀ ਗਿੱਲ 

voice punjabtime
5 Min Read

ਨਗਰ ਨਿਗਮ ਮੋਗਾ ਦੀ ਮੇਅਰ ਦੀ ਚੋਣ ਵੇਲੇ ਹਲਕਾ ਵਿਧਾਇਕ ਮੋਗਾ ਜਿਹੜੀ ਇਹ ਕਹਿੰਦੀ ਨਹੀਂ ਥੱਕਦੀ ਕਿ ਮੇਅਰ ਦੀ ਚੋਣ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਤਿੰਨ ਕੌਂਸਲਰਾਂ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਈ ਇਹ ਬਿਲਕੁਲ ਕੋਰਾ ਝੂਠ ਬੋਲ ਰਹੇ ਹਨ ਅਤੇ ਵਿਧਾਇਕ ਬੀਬੀ ਨੂੰ ਜਾਂ ਤਾਂ ਨਗਰ ਨਿਗਮ ਦੇ ਵਿਧਾਨ ਦਾ ਪਤਾ ਨਹੀਂ ਜਾਂ ਫਿਰ ਉਨ੍ਹਾਂ ਵਿੱਚ ਤਜੱਰਬੇ ਦੀ ਘਾਟ ਹੈ ਅਤੇ ਉਨ੍ਹਾਂ ਨੇ ਅਜਿਹਾ ਆਖਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਇੱਕ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ। ਇਸ ਮੌਕੇ ਤੇ ਵਿਸ਼ੇਸ ਤੌਰ ਤੇ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਮੌਜੂਦਾ ਕੌਂਸਲਰ ਤੇ ਹਲਕਾ ਵਿਧਾਨ ਸਭਾ ਮੋਗਾ ਦੇ ਸ਼ਹਿਰੀ ਪ੍ਰਧਾਨ ਗੋਵਰਧਨ ਪੋਪਲੀ, ਕੌਂਸਲਰ ਮਨਜੀਤ ਸਿੰਘ ਧੰਮੂ, ਵਾਰਡ ਨੰਬਰ 50 ਤੋਂ ਚੋਣ ਜਿੱਤੇ ਬੀਬੀ ਸਤਵੀਰ ਕੌਰ ਦੇ ਪਤੀ ਨਵਦੀਪ ਸਿੰਘ ਨਿੰਮਾ ਬਰਾੜ ਲੰਡੇਕੇ ਹਾਜ਼ਰ ਸਨ। ਸੰਨੀ ਗਿੱਲ ਨੇ ਕਿਹਾ ਕਿ ਆਪ ਪਾਰਟੀ ਦੇ ਆਗੂਆਂ ਨੂੰ ਝੂਠ ਮਾਰਨ ਦੀ ਆਦਤ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹੀ ਝੂਠਾਂ ਦੀ ਪਟਾਰੀ ਹੈ ਅਤੇ ਉਹ ਖੁਦ ਹੀ ਪੈਰ ਪੈਰ ਤੇ ਝੂਠ ਬੋਲਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ ਤੇ ਉਸੇ ਤਰ੍ਹਾਂ ਉਨ੍ਹਾਂ ਦੀ ਜੁੰਡਲੀ ਝੂਠ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਆਪ ਪਾਰਟੀ ਕੋਲ 32 ਕੌਂਸਲਰਾਂ ਦਾ ਸਪੱਸ਼ਟ ਬਹੁਮਤ ਸੀ ਅਤੇ ਮੇਅਰ ਬਣਾਉਣ ਲਈ ਉਨ੍ਹਾਂ ਨੂੰ ਸਿਰਫ 26 ਕੌਂਸਲਰਾਂ ਦੀ ਲੋੜ ਸੀ ਅਤੇ ਅਪੋਜ਼ੀਸ਼ਨ ਵਿੱਚ ਕੋਈ ਵੀ ਉਮੀਦਵਾਰ ਨਹੀਂ ਸੀ ਫਿਰ ਵੋਟਿੰਗ ਦਾ ਤਾਂ ਸਵਾਲ ਹੀ ਖੜ੍ਹਾ ਨਹੀਂ ਹੁੰਦਾ ਅਤੇ ਚੋਣ ਕਰਵਾ ਰਹੇ ਡਵੀਜ਼ਨਲ ਕਮਿਸ਼ਨਰ ਮੈਡਮ ਬਬੀਤਾ ਵੱਲੋਂ ਮਹਿਜ ਇੱਕ ਰਹਿਸਲ ਵਜੋਂ ਪੰਜਾਹ ਕੌਂਸਲਰਾਂ ਦੇ ਹੀ ਹੱਥ ਖੜ੍ਹੇ ਕਰਵਾ ਲਏ ਅਤੇ ਰਹਿਸਲ ਵੇਲੇ ਦੀ ਤਸਵੀਰ ਨੂੰ ਵਾਇਰਲ ਕਰਕੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਅਜਾਦ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਕੇ ਸ਼੍ਰੋਮਣੀ ਅਕਾਲੀ ਦਲ ਲਈ ਗਲਤ ਕੂੜ ਪ੍ਰਚਾਰ ਕੀਤਾ ਗਿਆ ਅਤੇ ਇਹ ਵੀ ਸੱਚ ਸਭ ਦੇ ਸਾਹਮਣੇ ਹੈ ਕਿ ਗਿਣਤੀ ਸਮੇਂ ਵੋਟ ਬਕਸਿਆਂ ਦੀਆਂ ਸੀਲਾਂ ਟੁੱਟੀਆਂ ਤੇ ਉਮੀਦਵਾਰਾਂ ਦੇ ਦਸਤਖ਼ਤ ਵੀ ਗਾਇਬ ਸਨ ਅਤੇ ਵੋਟਾਂ ਵਿੱਚ ਬੇਈਮਾਨੀ ਅਤੇ ਧੋਖਾ ਕਰਕੇ ਆਪਣੇ ਉਮੀਦਵਾਰ ਜਿਤਾ ਲਏ । ਸੰਨੀ ਗਿੱਲ ਨੇ ਕਿਹਾ ਕਿ ਝਾੜੂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਵੇਖਕੇ ਘਬਰਾ ਗਈ ਹੈ ਅਤੇ ਉਨ੍ਹਾਂ ਨੂੰ ਸੁਪਨੇ ਵਿੱਚ ਸੁਖਬੀਰ ਸਿੰਘ ਬਾਦਲ ਨਜ਼ਰ ਆਉਂਦਾ ਹੈ ਅਤੇ ਦਿਨ ਵੇਲੇ ਸ਼੍ਰੋਮਣੀ ਅਕਾਲੀ ਦਲ ਹੀ ਨਜਰ ਆਉਂਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ਅਤੇ ਸੂਬੇ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣਗੇ ਅਤੇ ਹੁਣ ਆਪ ਦੇ ਝੂਠ ਨੂੰ ਲੋਕ ਜਾਣ ਚੁੱਕੇ ਹਨ ਅਤੇ ਲੋਕ ਹੁਣ ਵਿਕਾਸ ਦਾ ਲੇਖਾ ਜੋਖਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਗੇ ਕਿਉਂਕਿ ਸੂਬੇ ਦਾ ਜੋ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਤੇ ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਹੜੀ ਦਿੱਲੀ ਤੋਂ ਨਹੀਂ ਚੱਲਦੀ ਸਗੋਂ ਪੰਜਾਬ ਦੀ ਸਰਜ਼ਮੀਨ ਤੋਂ ਚੱਲਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਆਪ ਦੇ ਝੂਠਾਂ ਤੇ ਪੰਜਾਬ ਦੇ ਲੋਕਾਂ ਨਾਲ ਕੀਤੀ ਧੱਕੇਸ਼ਾਹੀ ਅਤੇ ਦਿੱਲੀ ਵਾਲਿਆਂ ਨੂੰ ਲੁਟਾਏ ਪੈਸਿਆਂ ਦਾ ਇੱਕ ਇੱਕ ਹਿਸਾਬ ਲਿਆ ਜਾਵੇਗਾ। ਇਸ ਮੌਕੇ ਤੇ ਕੌਂਸਲਰ ਗੋਵਰਧਨ ਪੋਪਲੀ ਅਤੇ ਮਨਜੀਤ ਸਿੰਘ ਧੰਮੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਹੱਥ ਖੜ੍ਹੇ ਕੀਤੇ ਗਏ ਉਹ ਇੱਕ ਰਹਿਸਲ ਵਜੋਂ ਸਭ ਦੇ ਹੱਥ ਖੜ੍ਹੇ ਕਰਵਾਏ ਗਏ ਅਤੇ ਉਸ ਰਹਿਸਲ ਦੀ ਵੀਡੀਓ ਨੂੰ ਵਾਇਰਲ ਕਰਕੇ ਉਨ੍ਹਾਂ ਨੂੰ ਅਤੇ ਪਾਰਟੀ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਹੈ। ਕੌਂਸਲਰਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਆਪ ਪਾਰਟੀ ਨੂੰ ਸਮੱਰਥਨ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਆਪ ਪਾਰਟੀ ਨੇ ਆਪਣੀ ਹਾਰ ਕਬੂਲ ਲਈ ਸੀ ਅਤੇ ਨਗਰ ਨਿਗਮ ਵਿੱਚ ਹਰ ਹਰਬਾ ਵਰਤ ਕੇ ਧੱਕੇਸ਼ਾਹੀ ਨਾਲ ਨਗਰ ਦੀਆਂ ਚੋਣਾਂ ਜਿੱਤ ਕੇ ਨਿਗਮ ਤੇ ਕਾਬਜ ਹੋਏ। ਉਨ੍ਹਾਂ ਕਿਹਾ ਕਿ ਆਪ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਜੋ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਤਾ ਜਾਵੇਗਾ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਕਿਹਾ ਕਿ ਨਗਰ ਨਿਗਮ ਮੋਗਾ ਦੀਆਂ ਚੋਣਾਂ ਨੂੰ ਚੋਣਾਂ ਆਖਣਾ ਗਲਤ ਹੈ ਕਿਉਂਕਿ ਇਹ ਚੋਣਾਂ ਆਪ ਪਾਰਟੀ ਵੱਲੋਂ ਲੁੱਟੀਆਂ ਗਈਆਂ।

ਕੈਪਸਨ – ਮੇਅਰ ਦੀ ਚੋਣ ਨੂੰ ਲੈਕੇ ਆਪ ਪਾਰਟੀ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਦੱਸਦੇ ਹੋਏ ਹਲਕਾ ਇੰਚਾਰਜ ਸੰਨੀ ਗਿੱਲ ਨਾਲ ਹਨ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਖਣਮੁੱਖ ਭਾਰਤੀ ਪੱਤੋ, ਮਨਜੀਤ ਸਿੰਘ ਧੰਮੂ, ਗੋਵਰਧਨ ਪੋਪਲੀ ਤੇ ਨਵਦੀਪ ਸਿੰਘ ਨਿੰਮਾ ਬਰਾੜ ।

Share This Article
Leave a comment

Leave a Reply

Your email address will not be published. Required fields are marked *