ਰਾਸ਼ਟਰੀ ਮਹਿਲਾ ਆਯੋਗ ਵੱਲੋਂ ਮੋਗਾ ਵਿਖੇ“ ਮਹਿਲਾ ਜਨ ਸੁਣਵਾਈ” 15 ਨੂੰ 

voice punjabtime
1 Min Read

 

ਰਾਸ਼ਟਰੀ ਮਹਿਲਾ ਆਯੋਗ ਨਵੀਂ ਦਿੱਲੀ ਵੱਲੋਂ ਮੋਗਾ ਵਿਖੇ 15 ਜੁਲਾਈ ਨੂੰ “ਮਹਿਲਾ ਜਨ ਸੁਣਵਾਈ” ਅਯੋਜਿਤ ਕੀਤੀ ਜਾ ਰਹੀ ਹੈ। ਇਹ ਮਹਿਲਾ ਜਨ ਸੁਣਵਾਈ ਨਗਰ ਨਿਗਮ ਮੋਗਾ ਦੇ ਕਮਿਊਨਟੀ ਹਾਲ ਵਿਖੇ ਕਰਵਾਈ ਜਾ ਰਹੀ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਮਹਿਲਾ ਜਨ ਸੁਣਵਾਈ ਵਿੱਚ ਸ਼੍ਰੀਮਤੀ ਵਿਜਯ ਰਹਤਕਰ ਚੇਅਰਪਰਸਨ ਨੈਸ਼ਨਲ ਕਮਿਸ਼ਨ ਫਾਰ ਵੋਮੈਨ ਨਵੀਂ ਦਿੱਲੀ ਵੱਲੋਂਮਹਿਲਾਵਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵੀ ਹੋਵੇਗੀ।

 

ਉਹਨਾਂ ਕਿਹਾ ਕਿ ਜਨ ਸੁਣਵਾਈ 10 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਦੁਪਹਿਰ 2 ਵਜੇ ਤੱਕ ਚੱਲੇਗੀ। ਇਸ ਦੌਰਾਨ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹਿਣਗੇ ਜਿਨ੍ਹਾਂ ਕੇਸਾਂ ਦੀ ਸੁਣਵਾਈ ਹੋਣੀ ਹੈ, ਉਨ੍ਹਾਂ ਦੇ ਜਾਂਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਮੋਗਾ ਦੀਆਂ ਵੱਧ ਤੋਂ ਵੱਧ ਮਹਿਲਾਵਾਂ ਨੂੰ ਇਸ ਮਹਿਲਾ ਜਨ ਸੁਣਵਾਈ ਦਾ ਲਾਭ ਲੈਣ ਦੀ ਅਪੀਲ ਕੀਤੀ।

 

ਜਿਕਰਯੋਗ ਹੈ ਕਿ ਸ਼੍ਰੀਮਤੀ ਵਿਜਯ ਰਾਹਤਕਰ ਚੇਅਰਪਰਸਨ ਨੈਸ਼ਨਲ ਕਮਿਸ਼ਨ ਫਾਰ ਵੋਮੈਨ ਨਵੀਂ ਦਿੱਲੀ ਵੱਲੋਂ ਐਸ ਐਫ਼ ਸੀ ਕਾਲਜ ਜਲਾਲਾਬਾਦ ਈਸਟ ਤਹਿਸੀਲ ਧਰਮਕੋਟ ਵਿਖੇ ਕੈਂਪਸ ਕਾਲਿੰਗ ਵੀ ਕੀਤੀ ਜਾਵੇਗੀ।

Share This Article
Leave a comment

Leave a Reply

Your email address will not be published. Required fields are marked *