ਆਰਸੇਟੀ ਮੋਗਾ ਤੋਂ 32 ਸਿਖਿਆਰਥੀਆਂ ਨੇ “ਜੂਨੀਅਰ ਬਿਊਟੀ ਪ੍ਰੈਕਟੀਸ਼ਨਰ” ਕੋਰਸ ਸਫ਼ਲਤਾਪੂਰਵਕ ਕੀਤਾ ਪੂਰਾ

voice punjabtime
2 Min Read

 

 

ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸਪਾਂਸਰ ਕੀਤੀ ਗਈ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਮੋਗਾ ਵਿਖੇ “ਜੂਨੀਅਰ ਬਿਊਟੀ ਪ੍ਰੈਕਟੀਸ਼ਨਰ” ਕੋਰਸ ਸਫ਼ਲਤਾਪੂਰਵਕ ਪੂਰਾ ਕਰਨ ਵਾਲੇ 32 ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਕੋਰਸ ਪੂਰਾ ਕਰਨ ਵਾਲੀਆਂ ਸਾਰੀਆਂ ਭਾਗੀਦਾਰਾਂ ਨੇ ਬਿਊਟੀਸ਼ੀਅਨ ਦੇ ਖੇਤਰ ਵਿੱਚ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰਨ ਦਾ ਸੰਕਲਪ ਲਿਆ ਹੈ।

 

ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਡਾਇਰੈਕਟਰ ਅਤੇ ਸਹਾਇਕ ਜਨਰਲ ਮੈਨੇਜਰ ਸ੍ਰੀ ਪੰਕਜੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਮੋਗਾ ਜ਼ਿਲ੍ਹੇ ਦੇ ਦੁਨੇਕੇ ਵਿਖੇ ਆਰਸੇਟੀ ਦੀ ਸਥਾਪਨਾ ਕੀਤੀ ਗਈ ਹੈ। ਸੰਸਥਾ ਦਾ ਮੁੱਖ ਉਦੇਸ਼ 18 ਤੋਂ 50 ਸਾਲ ਦੀ ਉਮਰ ਦੇ ਪੇਂਡੂ ਬੇਰੁਜ਼ਗਾਰ ਨੌਜਵਾਨਾਂ, ਖ਼ਾਸ ਕਰਕੇ ਕਮਜ਼ੋਰ ਵਰਗ ਨਾਲ ਸਬੰਧਤ ਲੋਕਾਂ ਨੂੰ ਮੁਫ਼ਤ ਹੁਨਰ ਸਿਖਲਾਈ ਦੇ ਕੇ ਸਵੈ-ਰੁਜ਼ਗਾਰ ਲਈ ਸਮਰੱਥ ਬਣਾਉਣਾ ਹੈ।

 

ਉਨ੍ਹਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਜਲਦ ਹੀ “ਔਰਤਾਂ ਦਾ ਦਰਜ਼ੀ”, “ਕੰਪਿਊਟਰਾਈਜ਼ਡ ਅਕਾਊਂਟਿੰਗ/ਸਹਾਇਕ ਬੁੱਕਕੀਪਰ”, “ਬਿਊਟੀ ਪਾਰਲਰ ਮੈਨੇਜਮੈਂਟ”, “ਪਲੰਬਿੰਗ ਅਤੇ ਸੈਨੇਟਰੀ ਵਰਕਸ” ਅਤੇ “ਫਾਸਟ ਫੂਡ ਸਟਾਲ ਉਦਯਾਮੀ” ਵਰਗੇ ਕੋਰਸਾਂ ਦੇ ਨਵੇਂ ਬੈਚ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਨੌਜਵਾਨ ਆਪਣੀਆਂ ਅਰਜ਼ੀਆਂ ਸੰਸਥਾ ਵਿਖੇ ਜਮ੍ਹਾਂ ਕਰਵਾ ਸਕਦੇ ਹਨ।

 

ਵੈਲੀਡੇਸ਼ਨ ਪ੍ਰੋਗਰਾਮ ਦੌਰਾਨ ਆਰਸੇਟੀ ਦੇ ਸਟਾਫ਼ ਨੇ ਸਿਖਿਆਰਥੀਆਂ ਨੂੰ ਹੁਨਰ ਵਿਕਾਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਸਫ਼ਲ ਉੱਦਮੀ ਬਣਨ ਅਤੇ ਆਪਣੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ।

Share This Article
Leave a comment

Leave a Reply

Your email address will not be published. Required fields are marked *