ਸਿਹਤਮੰਦ ਜੀਵਨ ਲਈ ਪੌਸ਼ਟਿਕ ਆਹਾਰ ਖਾਣ ਨੂੰ ਪਹਿਲ ਦੇਵੋ – ਸਿਵਲ ਸਰਜਨ

voice punjabtime
2 Min Read

 

ਡਾਇਰੇਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾਕਟਰ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਮੋਗਾ ਵੱਲੋਂ ਸ਼ਹਿਰ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਸਫਾਈ ਮਿਆਰਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।

ਇਸ ਦੌਰਾਨ ਟੀਮ ਵੱਲੋਂ ਮੇਨ ਬਾਜ਼ਾਰ ਮੋਗਾ ਤੋਂ ਲੇਮਨ ਸੋਡਾ ਦੇ ਦੋ ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਲੈਬ ਵਿੱਚ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਨਮੂਨੇ ਫੂਡ ਸੇਫਟੀ ਮਿਆਰਾਂ ਅਨੁਸਾਰ ਹਨ।

ਇਸ ਤੋਂ ਇਲਾਵਾ, ਮਿਊਂਸਪਲ ਕਾਰਪੋਰੇਸ਼ਨ ਦੇ ਚੀਫ ਸੈਨੇਟਰੀ ਇੰਸਪੈਕਟਰ ਅਤੇ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਦੇ ਨਾਲ ਮਿਲ ਕੇ ਅਕਾਲਸਰ ਰੋਡ, ਬੰਦ ਫਾਟਕ ਅਤੇ ਅੰਮ੍ਰਿਤਸਰ ਰੋਡ ‘ਤੇ ਸਥਿਤ ਮੀਟ ਸ਼ਾਪਾਂ ਦੀ ਜਾਂਚ ਕੀਤੀ ਗਈ।

ਜਾਂਚ ਦੌਰਾਨ ਕੁਝ ਮੀਟ ਸ਼ਾਪਾਂ ਵਿੱਚ ਗੰਦਗੀ ਅਤੇ ਸਫਾਈ ਦੇ ਮਿਆਰਾਂ ਦੀ ਉਲੰਘਣਾ ਪਾਈ ਗਈ, ਜਿਸ ਦੇ ਚਲਦਿਆਂ:

4 ਚਾਲਾਨ ਗੈਰ-ਸੁੱਚੀਆਂ ਹਾਲਤਾਂ ਲਈ ਕੱਟੇ ਗਏ।

ਮੀਟ ਸ਼ਾਪ ਮਾਲਕਾਂ ਨੂੰ ਇੰਪ੍ਰੂਵਮੈਂਟ ਨੋਟਿਸ ਜਾਰੀ ਕਰਕੇ ਤੁਰੰਤ ਸੁਧਾਰ ਕਰਨ ਲਈ ਕਿਹਾ ਗਿਆ।

ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਸਫਾਈ, ਸਹੀ ਸਟੋਰੇਜ ਅਤੇ ਖੁਰਾਕ ਦੀ ਸੁਰੱਖਿਅਤ ਹੈਂਡਲਿੰਗ ਨੂੰ ਯਕੀਨੀ ਬਣਾਇਆ ਜਾਵੇ, ਖ਼ਾਸ ਕਰਕੇ ਮੀਟ ਵਰਗੀਆਂ ਜਲਦੀ ਖਰਾਬ ਹੋਣ ਵਾਲੀਆਂ ਵਸਤੂਆਂ ਲਈ।

  1. ਫੂਡ ਸੇਫਟੀ ਵਿਭਾਗ ਵੱਲੋਂ ਕਿਹਾ ਗਿਆ ਕਿ ਅਜਿਹੀਆਂ ਚੈਕਿੰਗ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Share This Article
Leave a comment

Leave a Reply

Your email address will not be published. Required fields are marked *