ਬੱਧਨੀਂ ਕਲਾਂ ਦੀ ਦਾਣਾ ਮੰਡੀ ਵਿੱਚ ਖਰੀਦ ਤੇ ਲਿਫਟਿੰਗ ਦਾ ਕੰਮ ਜੋਰਾਂ ਤੇ

voice punjabtime
2 Min Read

          ਖਰੀਦ ਕੇਂਦਰ ਬੱਧਨੀਂ ਕਲਾਂ ਵਿਖੇ ਕਣਕ ਦੀ ਖਰੀਦ ਮਿਤੀ 17-04-2025 ਨੂੰ ਸ਼ੁਰੂ ਹੋਈ ਅਤੇ ਇਸ ਮੰਡੀ ਵਿੱਚ ਇਸ ਸਾਲ ਖਰੀਦ ਦਾ ਟੀਚਾ ਲਗਭਗ 18147 ਮੀਟਰਿਕ ਟਨ ਨਿਸ਼ਚਿਤ ਕੀਤਾ ਸੀ, ਜਿਸ ਵਿੱਚੋਂ 15 ਦਿਨਾਂ ਵਿੱਚ ਹੀ ਲਗਭਗ 17230 ਮੀਟਰਿਕ ਟਨ ਕਣਕ ਦੀ ਖਰੀਦ ਵੀ ਮੁਕੰਮਲ ਹੋ ਚੁੱਕੀ ਹੈ। ਇਸ ਖਰੀਦ ਕੀਤੀ ਕਣਕ ਦੀ ਜਿਮੀਦਾਰਾਂ ਦੀ ਬਣਦੀ ਐਮ.ਐਸ.ਪੀ. ਦੀ ਅਦਾਇਗੀ ਵੀ ਨਾਲ ਦੀ ਨਾਲ ਹੀ ਖਰੀਦ ਦੇ 48 ਘੰਟੇ ਦੇ ਅੰਦਰ ਅੰਦਰ ਕੀਤੀ ਜਾ ਰਹੀ ਹੈ।

          ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਫੂਡ ਸਪਲਾਈ ਸਪਲਾਈ ਕੰਟਰੋਲਰ ਮੋਗਾ ਸ਼੍ਰੀਮਤੀ ਗੀਤਾ ਬਿਸ਼ੰਭੂ ਨੇ ਦੱਸਿਆ ਕਿ ਸਾਲ 2024-25 ਦੌਰਾਨ ਮਿਤੀ 29 ਅਪ੍ਰੈਲ 2024 ਨੂੰ ਬੱਧਨੀਂ ਕਲਾਂ ਖਰੀਦ ਕੇਂਦਰ ਤੇ 15200 ਮੀਟਰਿਕ ਟਨ ਆਮਦ ਸੀ, ਇਸ ਸਾਲ ਸਰਕਾਰ ਦੇ ਪ੍ਰਬੰਧ ਵਧੀਆ ਹੋਣ ਕਾਰਨ 29 ਅਪ੍ਰੈਲ 2025 ਨੂੰ 17230 ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਜਿਆਦਾ ਹੈ, ਪਰ ਫਿਰ ਵੀ ਵਿਭਾਗ ਦੇ ਪੂਰੇ ਪ੍ਰਬੰਧ ਮੁਕੰਮਲ ਹੋਣ ਕਾਰਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਲਿਆਂਦੀ ਫਸਲ ਦੀ ਖਰੀਦ 24 ਘੰਟੇ ਦੇ ਅੰਦਰ ਅੰਦਰ ਮੁਕੰਮਲ ਕੀਤੀ ਗਈ ਹੈ ਅਤੇ ਇਸ ਕਣਕ ਦੀ ਲਿਫਟਿੰਗ ਵੀ ਜੋਰਾਂ ਤੇ ਚੱਲ ਰਹੀ ਹੈ ਅਤੇ ਆਉਂਦੇ ਕੁਝ ਦਿਨਾਂ ਵਿੱਚ ਹੀ ਸਾਰੀ ਲਿਫਟਿੰਗ ਮੁਕੰਮਲ ਹੋ ਜਾਵੇਗੀ।

          ਉਹਨਾਂ ਕਿਹਾ ਕਿ ਬੱਧਨੀਂ ਕਲਾਂ ਤੋਂ ਇਲਾਵਾ ਜ਼ਿਲ੍ਹੇ ਦੀ ਕਿਸੇ ਵੀ ਮੰਡੀ ਵਿੱਚ ਕਿਸੇ ਵੀ ਕਿਸਾਨ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾ ਰਿਹਾ।

Share This Article
Leave a comment

Leave a Reply

Your email address will not be published. Required fields are marked *