ਲੋਕ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਸਾਹਿਤਕ ਸਮਾਗਮ

voice punjabtime
2 Min Read

ਸੁਤੰਤਰਤਾ ਸੰਗਰਾਮੀ ਭਵਨ ਵਿਖੇ ਲੋਕ ਸਾਹਿਤ ਅਕਾਦਮੀ ਵਲੋ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ ਸੁਰਜੀਤ ਬਰਾੜ,ਬਲਦੇਵ ਸੜਕਨਾਮਾ, ਗੁਰਦਰਸ਼ਨ ਸਿੰਘ ਸੰਧੂ,ਗੁਰਮੇਲ ਬੌਡੇ, ਮੱਖਣਜੀਤ ਕੌਰ ਸੰਧੂ ਅਤੇ ਜੰਗੀਰ ਖੋਖਰ ਸ਼ਾਮਿਲ ਸਨ। ਮੰਚ ਸੰਚਾਲਨ ਦੀ ਭੂਮਿਕਾ ਅਕਾਦਮੀ ਦੇ ਜਨਰਲ ਸਕੱਤਰ ਚਰਨਜੀਤ ਸਮਾਲਸਰ ਨੇ ਬਾਖੂਬੀ ਨਿਭਾਈ। ਜਰਨੈਲ ਹਰੀ ਸਿੰਘ ਨਲਵਾ ਦੀ ਬਰਸੀ ਨੂੰ ਸਮਰਪਿਤ ਬਲਦੇਵ ਸੜਕਨਾਮਾ ਦਾ ਲਿਖਿਆ ਨਾਵਲ “ਨਲਵਾ ਜਰਨੈਲ ਬਾਜ਼ੋੰ” ਲੋਕ ਅਰਪਣ ਕੀਤਾ ਗਿਆ।ਨਾਵਲ ਲੋਕ ਅਰਪਣ ਕਰਨ ਉਪਰੰਤ ਬੋਲਦਿਆਂ ਬਲਦੇਵ ਸੜਕਨਾਮ ਨੇ ਕਿਹਾ ਕਿ ਸੰਸਾਰ ਦੇ ਵੱਡੇ ਵੱਡੇ ਇਤਿਹਾਸਕਾਰਾਂ ਨੇ ਵਿਸ਼ਵ ਦੇ  ਬੇਹਤਰੀਨ ਜਰਨੈਲਾਂ ਵਿਚੋਂ ਸਿਰਮੋਰ ਜਰਨੈਲ ਪੰਜਾਬ ਦੇ ਹਰੀ ਸਿੰਘ ਨਲਵਾ  ਨੂੰ ਮੰਨਿਆ। ਉਹ ਸਹੀ ਅਰਥਾਂ ਵਿਚ ਸੂਰਮਾ ਸੀ,ਉਚੇ ਆਦਰਸਾਂ ਨੁੰਂ ਮੰਨਣਵਾਲਾ ਇਨਸਾਨ ਸੀ, ਸੱਚੇ ਸੁੱਚੇ ਆਚਰਣਵਾਲਾ ਸੀ,ਜੰਗੀ ਅਸੂਲਾਂ ਉਪਰ ਪਹਿਰਾ ਦੇਣ ਵਾਲਾ ਸੀ। ਹਰੀ ਸਿੰਘ ਨਲਵਾ ਸਰੀਰਕ ਤੌਰ ਤੇ ਬੇਹੱਦ

ਫੁਰਤੀਲਾ, ਅਸ਼ਤਰ-ਸ਼ਸਤਰ ਵਿੱਦਿਆ ਵਿਚ ਨਿਪੁੰਨ ਮਾਹਰ ਸੀ।ਇੱਕ ਵਾਰ ਨਾਲ ਸ਼ੇਰ ਦਾ ਸ਼ਿਕਾਰ ਕਰਨ ਵਾਲਾ ਦਲੇਰ ਮਰਦ ਸੀ।ਉਸ ਦੇ ਨਾਮ ਦਾ ਡੰਕਾ ਕਸ਼ਮੀਰ ਤੋਂ ਲੈ ਕੇ ਕਾਬਲ ਕੰਧਾਰ ਤੱਕ
ਵੱਜਦਾ ਸੀ।ਜਮਰੌਦ ਦੇ ਕਿਲ੍ਹੇ ਵਿਚ 30 ਅਪ੍ਰੈਲ 1837 ਨੂੰ ਸਿਰਫ ਉਸ ਦਾ ਅੰਤ ਹੀ ਨਹੀ ਹੋਇਆ ਸੀ ਦਰਅਸਲ ਸਮੁੱਚੇ ਖਾਲਸਾ ਰਾਜ ਦੇ ਅੰਤ ਦੀ ਸ਼ੁਰੂਆਤ ਸੀ। ਹਰੀ ਸਿੰਘ ਨਲਵਾ ਦੇ
ਜੀਵਨ ਬਾਰੇ ਤੇ ਉਸ ਦੀ ਸੂਰਮਗਤੀ ਤੇ ਸਾਹਸੀ ਕਾਰਨਾਮਿਆਂ ਬਾਰੇ ਨਾਵਲ ਵਿਚ ਬਿਆਨ ਕਰਨ
ਦੀ ਹਰ ਸੰਭਵ ਕੋਸ਼ਿਸ ਕੀਤੀ ਹੈ। ਨਾਵਲ ਦੇ ਮਿਆਰ ਬਾਰੇ ਪਾਠਕ ਇਸ ਦਾ ਫੈਸਲਾ ਕਰਨਗੇ। ਡਾ ਸੁਰਜੀਤ ਬਰਾੜ,ਗੁਰਮੇਲ ਬੌਡੇ, ਨੇ ਬਲਦੇਵ ਸੜਕਨਾਮਾ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਚਰਨ ਸਿੰਘ ਸੰਘਾ, ਗੁਰਦੇਵ ਸਿੰਘ ਦਰਦੀ, ਸੁਖਚੈਨ ਸਿੰਘ ਹੀਰਾ, ਬਲਵੀਰ ਸਿੰਘ ਪਰਦੇਸੀ, ਅਵਤਾਰ ਸਮਾਲਸਰ, ਕੁਲਵਿੰਦਰ ਸਿੰਘ ਦਿਲਗੀਰ, ਕਰਮਜੀਤ ਕੌਰ ਲੰਢੇਕੇ, ਬਲਜਿੰਦਰ ਕਲਸੀ,=ਰੀਤ ਕੌਰ ਕਲਸੀ, ਵਿਜੇ ਵਿਵੇਕ ਕੋਟ ਈਸੇ ਖਾਂ,ਸੋਨੀ ਮੋਗਾ, ਹਰਵਿੰਦਰ ਧਾਲੀਵਾਲ, ਸੁਖਮੰਦਰ ਕੌਰ ਮੋਗਾ, ਪ੍ਰਸ਼ੋਤਮ ਪੱਤੋ,ਧਰਮ ਕਲਿਆਣ, ਰਾਜਪਾਲ ਪੱਤੋ, ਮੰਗਲਮੀਤ ਪੱਤੋ, ਨਿਰਮਲ ਪੱਤੋ, ਗੁਰਮੀਤ ਰੱਖੜਾ ਕੜਿਆਲ, ਯਾਦਵਿੰਦਰ, ਜਸਵਿੰਦਰ ਧਰਮਕੋਟ, ਸਤੀਸ਼ ਧਵਨ ਭਲੂਰ, ਗਿਆਨ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਆਦਿ ਲੇਖਿਕ, ਗੀਤਕਾਰ ਤੇ ਕਵੀ ਸ਼ਾਮਿਲ ਸਨ।

Share This Article
Leave a comment

Leave a Reply

Your email address will not be published. Required fields are marked *