ਵਾਰਡ ਨੰਬਰ 66 ਨਿਊਜ਼ ਸੰਤ ਨਗਰ ਦੇ ਵਿੱਚ ਵਿਧਾਇਕ ਬੱਗਾ ਦੇ ਵੱਲੋਂ ਨਵੀਂ ਸੜਕਾਂ ਦਾ ਕੀਤਾ ਗਿਆ ਉਦਘਾਟਨ

voice punjabtime
1 Min Read

ਲੁਧਿਆਣਾ ਹਲਕਾ ਉੱਤਰੀ ਦੇ ਵਿੱਚ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਲਗਾਤਾਰ ਵਿਕਾਸ ਦੇ ਕੰਮ ਜਾਰੀ ਹਨ। ਇਸੇ ਕੜੀ ਦੇ ਵਿੱਚ ਵਾਰਡ ਨੰਬਰ 66 ਨਿਊ ਸੰਤ ਨਗਰ ਦੇ ਵਿੱਚ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਵੱਲੋਂ ਨਵੀਂ ਸੜਕਾਂ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਇਲਾਕਾ ਨਿਵਾਸੀਆਂ ਦੇ ਵੱਲੋਂ ਜਿੱਥੇ ਚੌਧਰੀ ਮਦਨ ਲਾਲ ਬੱਗਾ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਵਿਕਾਸ ਪੱਖੀ ਨੀਤੀ ਦੀ ਵੀ ਤਾਰੀਫ਼ ਕੀਤੀ ਗਈ। ਇਸ ਮੌਕੇ ਬੋਲਦਿਆਂ ਵਿਧਾਇਕ ਬੱਗਾ ਦੇ ਵੱਲੋਂ ਕਿਹਾ ਗਿਆ ਕੀ ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਲੋਕਾਂ ਨੂੰ ਉਹ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਉਣ ਦੇਣ। ਉਹਨਾਂ ਕਿਹਾ ਕਿ ਹਲਕਾ ਉਤਰੀ ਦੇ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਰਿਕਾਰਡ ਕੰਮ ਹੋਏ ਹਨ। ਅਤੇ ਇਹ ਵਿਕਾਸ ਦੇ ਕੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ।

ਇਸ ਮੌਕੇ ਐਡਵੋਕੇਟ ਗੌਰਵ ਬੱਗਾ ਖੁਰਾਨਾ ,ਮਨੀਸ਼ਾ ਕਪੂਰ, ਨਰਿੰਦਰ ਮੱਕੜ , ਸੁਨੀਲ ਸ਼ਰਮਾ ,ਰਵੀ ਸ਼ਰਮਾ, ਪ੍ਰਕਾਸ਼ ਆਜ਼ਾਦ, ਮਨੂ ਠਕਰਾਾਲ, ਬਾਨੂ , ਪੂਜਾ ਸੈਨੀ, ਸਾਵਨ ਧਿੰਗਾਨ, ਵਿਸ਼ਾਲ ਮਾਨ, ਬਲਜੀਤ ਸਿੰਘ, ਹਨੀ ਧਨੋਆ, ਅਮੀਰ ਸ਼ਰਮਾ, ਮਨਿੰਦਰ ਸਿੰਘ ਮਨੀ, ਜੁਗਲ ਕਿਸ਼ੋਰ ਗੋਇਲ, ਮੋਹਨ ਲਾਲ ਅਤੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਸ਼ਾਮਿਲ ਰਹੇ

Share This Article
Leave a comment

Leave a Reply

Your email address will not be published. Required fields are marked *