ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਿੰਦਰ ਸਿੰਘ ਸੂਦ ਦੀ ਅਗੁਵਾਈ ਹੇਠ ਜ਼ਿਲ੍ਹਾ ਕੁਸ਼ਟ ਰੋਗ ਨਿਵਾਰਣ ਸੋਸਾਇਟੀ ਇੰਚਾਰਜ ਡਾਕਟਰ ਜਸਪ੍ਰੀਤ ਕੌਰ ਜੀ ਵੱਲੋਂ ਸਿਵਲ ਹਸਪਤਾਲ ਮੋਗਾ ਵਿਖੇ ਨਿਰਮੋਹੀ ਕੁਸ਼ਟ ਆਸ਼ਰਮ ਮੋਗਾ ਵਿੱਚ ਇਲਾਜ਼ ਹੇਠ ਰਹ ਰਹੇ ਕੁਸ਼ਟ ਰੋਗੀਆਂ ਲਈ ਦਵਾਈਆਂ ਦਿੱਤਿਆਂ ਗਈਆਂ। ਡਾਕਟਰ ਹਰਿੰਦਰ ਸਿੰਘ ਸੂਦ ਨੇ ਇਸ ਮੌਕੇ ਦਸਿਆ ਕਿ ਕੁਸ਼ਟ ਰੋਗ ਇਲਾਜ਼ ਯੋਗ ਹੈ ਅਤੇ ਸਮੇਂ ਸਿਰ ਇਸਦਾ ਪਤਾ ਚੱਲਣ ਤੇ ਇਸਦਾ ਇਲਾਜ ਕਰਾ ਲੈਣਾ ਚਾਹੀਦਾ ਹੈ। ਡਾਕਟਰ ਜਸਪ੍ਰੀਤ ਕੌਰ ਨੇ ਕਿਹਾ ਕਿ ਮਾਨਵਤਾ ਨੂੰ ਪ੍ਰਮੁੱਖ ਰੱਖਦੀਆਂ ਕੁਸ਼ਟ ਰੋਗੀਆਂ ਲਈ ਪ੍ਰੇਮ ਅਤੇ ਹਮਦਰਦੀ ਵਾਲਾ ਵਤੀਰਾ ਰੱਖਣਾ ਚਾਹੀਦਾ ਹੈ। ਇਸ ਮੌਕੇ ਫੈਸਿਲਿਟੀ ਮੈਨੇਜਰ ਪੰਕਜ ਦੂਬੇ, ਡਾਕਟਰ ਅਜੇ ਕੁਮਾਰ, ਸਟਾਫ਼ ਨਰਸ ਗੁਰਪ੍ਰੀਤ ਕੌਰ ਆਦਿ ਹਾਜ਼ਿਰ ਸਨ।

