ਮਾਈ ਭਾਰਤ ਮੋਗਾ ਵੱਲੋਂ ਆਯੋਜਿਤ ਤਿੰਨ ਰੋਜ਼ਾ ‘ਭਵਿੱਖ ਦੇ ਨੌਜਵਾਨ ਆਗੂ ਸਿਖਲਾਈ ਕੈਂਪ’ ਦਾ ਸਫਲ ਸਮਾਪਨ

voice punjabtime
2 Min Read

 

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਤੱਤਵਾਧਾਨ ਹੇਠ ਮਾਈ ਭਾਰਤ ਮੋਗਾ ਵੱਲੋਂ ਡੀ.ਐੱਮ. ਕਾਲਜ, ਮੋਗਾ ਵਿਖੇ ਤਿੰਨ ਰੋਜ਼ਾ ‘ਭਵਿੱਖ ਦੇ ਨੌਜਵਾਨ ਆਗੂ ਸਿਖਲਾਈ ਕੈਂਪ’ ਸਫਲਤਾਪੂਰਵਕ ਸੰਪੰਨ ਹੋਇਆ। ਕੈਂਪ ਦਾ ਉਦੇਸ਼ ਨੌਜਵਾਨਾਂ ਵਿੱਚ ਆਗੂਪਣ, ਸੰਚਾਰ, ਫੈਸਲਾ ਲੈਣ ਦੀ ਸਮਰੱਥਾ, ਸ਼ਖ਼ਸੀਅਤ ਵਿਕਾਸ, ਲੋਕਤੰਤਰਿਕ ਪ੍ਰਕਿਰਿਆਵਾਂ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਲਈ ਤਿਆਰ ਕਰਨਾ ਸੀ।

 

ਕੈਂਪ ਦੇ ਸਮਾਪਨ ਸਮਾਰੋਹ ਵਿੱਚ ਮੋਗਾ ਦੇ ਸੀਨੀਅਰ ਡਿਪਟੀ ਮੇਅਰ ਰਕੇਸ਼ ਬਜਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ, ਜੋ ਉਨ੍ਹਾਂ ਦੀ ਤਿੰਨ ਰੋਜ਼ਾ ਭਾਗੀਦਾਰੀ ਅਤੇ ਸਿੱਖਣ ਦੇ ਸਫ਼ਰ ਦੀ ਪ੍ਰਤੀਕਾਤਮਕ ਮਾਨਤਾ ਰਹੇ। ਇਸ ਮੌਕੇ ਸਮੂਹਿਕ ਤਸਵੀਰ ਵੀ ਖਿੱਚਵਾਈ ਗਈ।

 

ਜ਼ਿਲ੍ਹਾ ਯੁਵਾ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਵੱਲੋਂ ਕੈਂਪ ਦੇ ਪਹਿਲੇ ਦਿਨ ਦੀ ਸ਼ੁਰੂਆਤ ਰਜਿਸਟ੍ਰੇਸ਼ਨ ਅਤੇ ਕਿੱਟ ਵੰਡ ਨਾਲ ਹੋਈ। ਇਸ ਉਪਰੰਤ ਜਾਣ-ਪਛਾਣ ਅਤੇ ਦਿਸ਼ਾ-ਨਿਰਦੇਸ਼ ਸੈਸ਼ਨ ਕਰਵਾਇਆ ਗਿਆ। ਕੁਲਜੀਤ ਰਘੂਵੰਸ਼ੀ ਵੱਲੋਂ ਆਗੂਪਣ ਦੇ ਹੁਨਰ ਅਤੇ ਮੇਜਰ ਪ੍ਰਦੀਪ ਸਿੰਘ ਵੱਲੋਂ ਸੰਚਾਰ ਦੇ ਹੁਨਰ ਸਬੰਧੀ ਨੌਜਵਾਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਬਾਅਦ ਪ੍ਰੋ. ਗੁਰਪ੍ਰੀਤ ਸਿੰਘ ਵੱਲੋਂ ਡਿਜੀਟਲ ਸਾਖਰਤਾ ਅਤੇ ਵਿੱਤੀ ਸਾਖਰਤਾ ਬਾਰੇ ਜਾਣਕਾਰੀ ਦਿੱਤੀ ਗਈ। ਦਿਨ ਦੇ ਅਗਲੇ ਸੈਸ਼ਨ ਵਿੱਚ ਮੇਜਰ ਪ੍ਰਦੀਪ ਸਿੰਘ ਨੇ ਸ਼ਾਸਨ ਪ੍ਰਣਾਲੀ ਨਾਲ ਜਾਣ-ਪਛਾਣ ਕਰਵਾਈ, ਜਦਕਿ ਯੁਵਾ ਸੰਸਦ ਰਾਹੀਂ ਨੌਜਵਾਨਾਂ ਨੂੰ ਸੰਸਦੀ ਕਾਰਜਪ੍ਰਣਾਲੀ ਅਤੇ ਲੋਕਤੰਤਰਿਕ ਭਾਗੀਦਾਰੀ ਦਾ ਵਿਹਾਰਕ ਅਨੁਭਵ ਪ੍ਰਦਾਨ ਕੀਤਾ ਗਿਆ।

 

 

ਬਲਵਿੰਦਰ ਸਿੰਘ ਵੱਲੋਂ ਕਰੀਅਰ ਰੈਡੀਨੈਸ ਐਂਡ ਗਾਈਡੈਂਸ ਅਤੇ ਰਵਿੰਦਰ ਸਿੰਘ ਵੱਲੋਂ ਪਰਸਨੈਲਿਟੀ ਡਿਵੈਲਪਮੈਂਟ ਸਬੰਧੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਸੈਸ਼ਨਾਂ ਰਾਹੀਂ ਨੌਜਵਾਨਾਂ ਨੂੰ ਭਵਿੱਖ ਦੇ ਕਰੀਅਰ ਲਈ ਤਿਆਰੀ, ਆਤਮ-ਵਿਸ਼ਵਾਸ ਅਤੇ ਸ਼ਖ਼ਸੀਅਤ ਨੂੰ ਨਿਖਾਰਨ ਸਬੰਧੀ ਮਹੱਤਵਪੂਰਨ ਮਾਰਗਦਰਸ਼ਨ ਮਿਲਿਆ। ਫਲੈਗਸ਼ਿਪ ਸਰਕੀਰੀ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨੌਜਵਾਨਾਂ ਨੂੰ ਸਰਕਾਰ ਦੀਆਂ ਮਹੱਤਵਪੂਰਨ ਯੋਜਨਾਵਾਂ ਅਤੇ ਪਹਿਲਕਦਮੀਆਂ ਨਾਲ ਜਾਣੂ

 

Share This Article
Leave a comment

Leave a Reply

Your email address will not be published. Required fields are marked *