ਪੀਐੱਸਯੂ ਵੱਲੋਂ 6 ਅਕਤੂਬਰ ਨੂੰ ਰੀਗਲ ਸਿਨੇਮਾ ਦੇ ਸ਼ਹੀਦਾਂ ਦੀ ਯਾਦ ਮਨਾਉਣ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ

voice punjabtime
1 Min Read

 

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਸਰਗਰਮ ਵਿਦਿਆਰਥੀਆਂ ਦੀ ਮੀਟਿੰਗ ਕੀਤੀ ਗਈ। ਜਿਸ ਦੇ ਵਿੱਚ ਇਹ ਤਹਿ ਕੀਤਾ ਗਿਆ ਕਿ 6 ਅਕਤੂਬਰ ਨੂੰ ਰੀਗਲ ਸਿਨੇਮਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ ਬਰਸੀ ਮੋਗਾ ਦੇ ਫ੍ਰੀਡਮ ਫਾਈਟਰਸ ਹਾਲ ਵਿੱਚ ਮਨਾਈ ਜਾਵੇਗੀ। ਸਮਾਗਮ ਤੋਂ ਬਾਅਦ ਰੀਗਲ ਸਿਨੇਮਾ ਵੱਲ ਪੈਦਲ ਮਾਰਚ ਕੀਤਾ ਜਾਵੇਗਾ।ਇਸ ਸਬੰਧੀ ਵਿਦਿਆਰਥੀਆਂ ਦੀਆਂ ਤਿਆਰੀਆਂ ਸਬੰਧੀ ਜ਼ਿੰਮੇਵਾਰੀਆਂ ਲਗਾਈਆਂ ਗਈਆਂ। ਵਿਦਿਆਰਥੀ ਆਗੂ ਹਰਪ੍ਰੀਤ ਸਿੰਘ ਢੁੱਡੀਕੇ ਨੇ ਕਿਹਾ ਕਿ ਰੀਗਲ ਸਿਨੇਮਾ ਦੇ ਸ਼ਹੀਦ ਸਾਡੇ ਲਈ ਪ੍ਰੇਰਨਾ ਸਰੋਤ ਹਨ। ਅਸੀਂ ਉਹਨਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਾਂਗੇ ਅਤੇ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਰੀਗਲ ਸਿਨੇਮਾ ਦੀ ਇਮਾਰਤ ਨੂੰ ਇਤਿਹਾਸਕ ਇਮਾਰਤ ਦਾ ਦਰਜ਼ਾ ਦਿੱਤਾ ਜਾਵੇ। ਵਿਦਿਆਰਥੀ ਆਗੂ ਪ੍ਰਭਜੋਤ ਕੌਰ ਨੇ ਕਿਹਾ ਕਿ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਹਨ। ਜਿਸ ਦੇ ਵਿੱਚ ਮੋਗਾ ਜ਼ਿਲ੍ਹੇ ਦੀਆਂ ਸੰਸਥਾਵਾਂ ਵਿੱਚੋਂ ਵੀ ਵਿਦਿਆਰਥੀ ਭਾਰੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਹੋਣਗੇ। ਮੀਟਿੰਗ ਤੋਂ ਤੁਰੰਤ ਬਾਅਦ ਹੀ ਵਿਦਿਆਰਥੀਆਂ ਵੱਲੋਂ ਰੀਗਲ ਸਿਨੇਮਾ ਦੀ ਸਾਫ਼ ਸਫ਼ਾਈ ਅਤੇ ਹੋਰ ਕੰਮ ਸ਼ੁਰੂ ਕਰ ਦਿੱਤੇ ਗਏ। ਇਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀ ਆਗੂ ਸੰਦੀਪ ਸਿੰਘ ਠੱਠੀ ਭਾਈ, ਜਸਪ੍ਰੀਤ ਰਾਜੇਆਣਾ ਅਤੇ ਕੋਮਲਪ੍ਰੀਤ ਕੌਰ ਬੁੱਟਰ ਹਾਜ਼ਰ ਸਨ।

Share This Article
Leave a comment

Leave a Reply

Your email address will not be published. Required fields are marked *